Homeਟੈਕਨੋਲੌਜੀਐਮੀਰੇਟਸ ਏਅਰਲਾਈਨਜ਼ ਨੇ ਪਾਵਰ ਬੈਂਕਾਂ ਦੀ ਵਰਤੋਂ 'ਤੇ ਲਗਾਈ ਪਾਬੰਦੀ

ਐਮੀਰੇਟਸ ਏਅਰਲਾਈਨਜ਼ ਨੇ ਪਾਵਰ ਬੈਂਕਾਂ ਦੀ ਵਰਤੋਂ ‘ਤੇ ਲਗਾਈ ਪਾਬੰਦੀ

ਗੈਜੇਟ ਡੈਸਕ : ਜੇਕਰ ਤੁਸੀਂ ਜਲਦੀ ਹੀ ਐਮੀਰੇਟਸ ਏਅਰਲਾਈਨਜ਼ ਨਾਲ ਯਾਤਰਾ ਕਰਨ ਜਾ ਰਹੇ ਹੋ, ਤਾਂ ਇਹ ਅਪਡੇਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਐਮੀਰੇਟਸ ਦੀ ਕਿਸੇ ਵੀ ਫਲਾਈਟ ਵਿੱਚ ਤੁਸੀਂ ਆਪਣੇ ਮੋਬਾਈਲ, ਲੈਪਟਾਪ ਜਾਂ ਟੈਬਲੇਟ ਨੂੰ ਪਾਵਰ ਬੈਂਕ ਨਾਲ ਚਾਰਜ ਨਹੀਂ ਕਰ ਸਕੋਗੇ। ਏਅਰਲਾਈਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 100% ਬੈਨ ਲਾਗੂ ਕੀਤਾ ਹੈ। ਹਾਲਾਂਕਿ, ਯਾਤਰੀ ਆਪਣੇ ਹੈਂਡ ਬੈਗ ਵਿੱਚ ਪਾਵਰ ਬੈਂਕ ਲੈ ਜਾ ਸਕਣਗੇ, ਪਰ ਉਡਾਣ ਦੌਰਾਨ ਉਸਦੀ ਵਰਤੋਂ ਬਿਲਕੁਲ ਮਨ੍ਹਾ ਹੈ। ਆਓ ਜਾਣਦੇ ਹਾਂ ਕਿ ਇਸ ਫ਼ੈਸਲੇ ਦੇ ਪਿੱਛੇ ਦੀ ਵਜ੍ਹਾ ਕੀ ਹੈ ਅਤੇ ਨਵੇਂ ਨਿਯਮ ਕੀ ਕਹਿੰਦੇ ਹਨ।

ਕਿਉਂ ਲਗਾਈ ਗਈ ਪਾਵਰ ਬੈਂਕ ‘ਤੇ ਪਾਬੰਦੀ?

ਐਮੀਰੇਟਸ ਏਅਰਲਾਈਨਜ਼ ਨੇ ਆਪਣੀ ਸੁਰੱਖਿਆ ਵਧਾਉਣ ਦੇ ਲਈ, ਉਡਾਣਾਂ ਦੌਰਾਨ ਪਾਵਰ ਬੈਂਕਾਂ ਨਾਲ ਮੋਬਾਈਲ ਫੋਨ ਜਾਂ ਲੈਪਟਾਪ ਚਾਰਜ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਯਾਤਰੀ ਆਪਣੇ ਹੈਂਡਬੈਗਾਂ ਵਿੱਚ ਪਾਵਰ ਬੈਂਕ ਲੈ ਕੇ ਜਾ ਸਕਦੇ ਹਨ, ਪਰ ਉਡਾਣ ਦੌਰਾਨ ਇਨ੍ਹਾਂ ਦੀ ਵਰਤੋਂ ਕਰਨ ਦੀ ਮਨਾਹੀ ਹੈ। ਏਅਰਲਾਈਨ ਨੇ ਸਾਰੇ ਯਾਤਰੀਆਂ ਨੂੰ ਆਪਣੇ ਡਿਵਾਈਸਾਂ ਨੂੰ ਪਹਿਲਾਂ ਤੋਂ ਪੂਰੀ ਤਰ੍ਹਾਂ ਚਾਰਜ ਕਰਨ ਲਈ ਬੇਨਤੀ ਕੀਤੀ ਹੈ। ਐਮੀਰੇਟਸ ਏਅਰਲਾਈਨਜ਼ ਦਾ ਕਹਿਣਾ ਹੈ ਕਿ ਹਾਲ ਹੀ ਦੇ ਕੁਝ ਸਾਲਾਂ  ਵਿੱਚ ਉਡਾਣਾਂ ‘ਤੇ ਪਾਵਰ ਬੈਂਕਾਂ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਲਿਥੀਅਮ ਬੈਟਰੀ ਨਾਲ ਸਬੰਧਤ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਵੇਂ ਕਿ ਓਵਰਹੀਟਿੰਗ ਅਤੇ ਬੈਟਰੀ ਫੇਲ੍ਹ ਹੋਣਾ। ਇਹ ਘਟਨਾਵਾਂ ਉਡਾਣ ਸੁਰੱਖਿਆ ਲਈ ਖਤਰਨਾਕ ਹੋ ਸਕਦੀਆਂ ਹਨ। ਇਸ ਜੋਖਮ ਨੂੰ ਘਟਾਉਣ ਲਈ, ਏਅਰਲਾਈਨ ਨੇ ਇਹ ਨਵਾਂ ਨਿਯਮ ਲਾਗੂ ਕੀਤਾ ਹੈ।

ਕੀ ਹਨ ਨਵੇਂ ਨਿਯਮ?

  • ਯਾਤਰੀ ਆਪਣੇ ਹੈਂਡ ਬੈਗ ਵਿੱਚ ਸਿਰਫ਼ ਇੱਕ ਪਾਵਰ ਬੈਂਕ ਰੱਖ ਸਕਦੇ ਹਨ, ਜਿਸਦੀ ਵੱਧ ਤੋਂ ਵੱਧ ਸਮਰੱਥਾ 100 Wh (ਵਾਟ-ਘੰਟੇ) ਤੱਕ ਹੋਣੀ ਚਾਹੀਦੀ।
  • ਉਡਾਣਾਂ ਦੌਰਾਨ ਪਾਵਰ ਬੈਂਕ ਦਾ ਇਸਤੇਮਾਲ ਕਰਨਾ ਪੂਰੀ ਤਰ੍ਹਾਂ ਬੈਨ ਰਹੇਗਾ ।
  • ਪਾਵਰ ਬੈਂਕ ਸਿਰਫ਼ ਸੀਟ ਦੀਆਂ ਜੇਬਾਂ ਵਿੱਚ ਜਾਂ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖੇ ਜਾ ਸਕਦੇ ਹਨ।
  • ਪਾਵਰ ਬੈਂਕ ਨੂੰ ਓਵਰਹੈੱਡ ਬਿਨ ਵਿੱਚ ਰੱਖਣਾ ਮਨ੍ਹਾਂ ਹੈ।
  • ਉਡਾਣ ਦੌਰਾਨ ਕਿਸੇ ਵੀ ਡਿਵਾਈਸ ਨੂੰ ਪਾਵਰ ਬੈਂਕ ਨਾਲ ਚਾਰਜ ਨਹੀਂ ਕੀਤਾ ਜਾ ਸਕਦਾ।
  • ਪਾਵਰ ਬੈਂਕ ਨੂੰ ਉਡਾਣ ਦੌਰਾਨ ਚਾਰਜਿੰਗ ਪੋਰਟ ਤੋਂ ਚਾਰਜ ਕਰਨ ਦੀ ਵੀ ਮਨਾਹੀ ਹੋਵੇਗੀ।

ਯਾਤਰੀਆਂ ਕੀ ਕਰਨ?

ਇੰਡੀਅਨ ਏਅਰਲਾਈਨਜ਼ ਅੱਪਡੇਟ: ਐਮੀਰੇਟਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਲਾਈਟ ਵਿੱਚ ਚੜ੍ਹਨ ਤੋਂ ਪਹਿਲਾਂ ਆਪਣੇ ਸਾਰੇ ਡਿਵਾਈਸਾਂ ਨੂੰ ਪੂਰੀ ਤਰ੍ਹਾਂ ਚਾਰਜ ਕਰਕੇ ਲਿਆਉਣ। ਚੰਗੀ ਗੱਲ ਇਹ ਹੈ ਕਿ ਐਮੀਰੇਟਸ ਦੇ ਪਲੇਨ ਪਹਿਲਾਂ ਹੀ ਇਨ-ਸੀਟ ਚਾਰਜਿੰਗ ਪੋਰਟਾਂ ਨਾਲ ਲੈਸ ਹਨ, ਜਿਨ੍ਹਾਂ ਦੀ ਵਰਤੋਂ ਮੋਬਾਈਲ ਜਾਂ ਟੈਬਲੇਟ ਚਾਰਜ ਕਰਨ ਲਈ ਕੀਤੀ ਜਾ ਸਕਦੀ ਹੈ।

ਸੁਰੱਖਿਆ ਪਹਿਲਾਂ

ਹਾਲਾਂਕਿ ਇਹ ਫੈਸਲਾ ਬਹੁਤਿਆਂ ਨੂੰ ਅਸੁਵਿਧਾਜਨਕ ਲੱਗ ਸਕਦਾ ਹੈ, ਪਰ ਏਅਰਲਾਈਨ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਪਾਵਰ ਬੈਂਕਾਂ ਨਾਲ ਸਬੰਧਤ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਇੱਕ ਵੱਡੀ ਘਟਨਾ ਦਾ ਕਾਰਨ ਬਣ ਸਕਦੀ ਹੈ, ਇਸ ਲਈ ਸਾਵਧਾਨੀ ਸਭ ਤੋਂ ਵੱਡੀ ਸਮਝਦਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments