Homeਪੰਜਾਬਡਾ. ਮਨਮੋਹਨ ਸਿੰਘ ਨੇ ਅਧਿਆਪਕਾਂ ਦੀ ਸਲਾਹ 'ਤੇ ਅਰਥ ਸ਼ਾਸਤਰ ਦੀ ਚੋਣ...

ਡਾ. ਮਨਮੋਹਨ ਸਿੰਘ ਨੇ ਅਧਿਆਪਕਾਂ ਦੀ ਸਲਾਹ ‘ਤੇ ਅਰਥ ਸ਼ਾਸਤਰ ਦੀ ਚੋਣ ਕੀਤੀ ਸੀ, ਦੋਸਤਾਂ ਨੇ ਕਿਹਾ ਉਹ ਆਪਣੇ ਵਿਚਾਰ ਘੱਟ ਸ਼ਬਦਾਂ ‘ਚ ਪ੍ਰਗਟ ਕਰ ਦਿੰਦੇ ਸਨ

ਅੰਮ੍ਰਿਤਸਰ : ਭਾਰਤ ਦੇ ਮਹਾਨ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ। ਡਾ. ਮਨਮੋਹਨ ਸਿੰਘ ਨੇ 10ਵੀਂ ਤੋਂ ਬਾਅਦ ਪ੍ਰੀ-ਕਾਲਜ ਕਰਨ ਲਈ ਹਿੰਦੂ ਕਾਲਜ ਨੂੰ ਚੁਣਿਆ ਸੀ। ਸਤੰਬਰ 1948 ਵਿੱਚ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।

Manmohan Singh: Portrait of a technocrat as a practitioner of politics |  India News - Business Standard

ਤਤਕਾਲੀ ਪ੍ਰਿੰਸੀਪਲ ਸੰਤ ਰਾਮ ਨੇ ਉਨ੍ਹਾਂ ਨੂੰ ਰੋਲ ਕਾਲ ਆਫ ਆਨਰ ਨਾਲ ਸਨਮਾਨਿਤ ਕੀਤਾ ਸੀ। ਉਹ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਵਿਦਿਆਰਥੀ ਸਨ। ਇਹ ਘਟਨਾ 2018 ਵਿੱਚ ਹਿੰਦੂ ਕਾਲਜ ਵਿੱਚ ਆਯੋਜਿਤ ਅਲੂਮਨੀ ਮੀਟ ਅਤੇ ਕਨਵੋਕੇਸ਼ਨ ਦੌਰਾਨ ਡਾ. ਮਨਮੋਹਨ ਸਿੰਘ ਨੇ ਖੁਦ ਬਿਆਨ ਕੀਤੀ ਸੀ।

When did Manmohan Singh became Finance Minister and RBI Governor? his  Degrees and posts - मनमोहन सिंह कब बने थे वित्त मंत्री और RBI गवर्नर |  Jansatta

ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਵਿਦਿਆਰਥੀ ਦੀ ਵਿਲੱਖਣ ਸ਼ਕਤੀ ਨੂੰ ਸਿਰਫ਼ ਅਧਿਆਪਕ ਹੀ ਪਛਾਣ ਸਕਦੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਆਪਣੇ ਅਧਿਆਪਕਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਅਰਥ ਸ਼ਾਸਤਰ ਵਿੱਚ ਬੀਏ ਆਨਰਜ਼ ਵਿੱਚ ਦਾਖ਼ਲਾ ਲਿਆ ਸੀ। ਉਹ 1952 ਵਿੱਚ ਇੱਕ ਵਾਰ ਫਿਰ ਟਾਪਰ ਬਣੇ।

I have nothing to be ashamed of about my prime ministership': Dr Manmohan  Singh on being called 'accidental PM' - BusinessToday

ਡਾ. ਮਨਮੋਹਨ ਸਿੰਘ ਨੇ ਆਪਣੇ ਸਾਬਕਾ ਪ੍ਰਿੰਸੀਪਲ ਸੰਤ ਰਾਮ, ਪ੍ਰੋ. ਮਸਤ ਰਾਮ, ਪ੍ਰੋ. ਐਸ.ਆਰ ਕਾਲੀਆ, ਡਾ. ਜੁਗਲ ਕਿਸ਼ੋਰ ਤ੍ਰਿਖਾ ਅਤੇ ਡਾ. ਸੁਦਰਸ਼ਨ ਕਪੂਰ ਨੂੰ ਆਪਣਾ ਹੀਰੋ ਦੱਸਿਆ। ਡੀਏਵੀ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਜੋ ਡਾ. ਮਨਮੋਹਨ ਸਿੰਘ ਦੇ ਬੈਚਮੇਟ ਸਨ, ਨੇ ਦੱਸਿਆ ਕਿ ਉਹ 3 ਸਾਲਾਂ ਤੋਂ ਕਾਲਜ ਦੀ ਡਿਬੇਟ ਟੀਮ ਦਾ ਹਿੱਸਾ ਸਨ। ਡਾ. ਮਨਮੋਹਨ ਕੋਲ ਸ਼ੁਰੂ ਤੋਂ ਹੀ ਘੱਟ ਬੋਲਣ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ੈਲੀ ਸੀ। ਡਿਬੇਟ ਵਿੱਚ ਉਹ ਬਹੁਤ ਘੱਟ ਸ਼ਬਦਾਂ ਵਿੱਚ ਅਤੇ ਸਹਿਜਤਾ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments