Homeਸੰਸਾਰਫਿਲੀਪੀਨਜ਼ ’ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 60 ਲੋਕਾਂ ਦੀ ਹੋਈ ਮੌਤ

ਫਿਲੀਪੀਨਜ਼ ’ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 60 ਲੋਕਾਂ ਦੀ ਹੋਈ ਮੌਤ

ਫਿਲੀਪੀਨਜ਼ : ਫਿਲੀਪੀਨਜ਼ ਵਿੱਚ ਬੀਤੀ ਰਾਤ ਨੂੰ ਆਏ 6.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੁਚਾਲ ਕਾਰਨ ਇੱਕ ਗਿਰਜਾਘਰ ਨੁਕਸਾਨਿਆ ਗਿਆ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਭੁਚਾਲ ਦਾ ਕੇਂਦਰ ਸੇਬੂ ਸੂਬੇ ਦੇ ਬੋਗੋ ਸ਼ਹਿਰ ਤੋਂ 17 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਸੇਬੂ ਸੂਬੇ ਦੇ ਦਾਨਬੰਤਯਾਨ ਕਸਬੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿੱਥੇ ਗਿਰਜਾਘਰ ਸਥਿਤ ਹੈ। ਭੁਚਾਲ ਕਾਰਨ ਹੁਣ ਤੱਕ 60 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ।

ਘਰ ਤੋਂ ਬਾਹਰ ਨਿਕਲੇ ਲੋਕ

ਫਿਲੀਪੀਨਜ਼ ਦੁਨੀਆ ਦੇ ਸਭ ਤੋਂ ਵੱਧ ਆਫ਼ਤ ਸੰਭਾਵੀ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ਼ ਫਾਇਰ ਯਾਨੀ ਭੂਚਾਲੀ ਫਰੈਕਚਰ ਲਾਈਨਾਂ ਦੇ ਘੇਰੇ ਵਿੱਚ ਆਉਂਦਾ ਹੈ। ਇੱਥੇ ਹਰ ਸਾਲ ਤੂਫਾਨ ਅਤੇ ਚੱਕਰਵਾਤ ਵੀ ਆਉਂਦੇ ਹਨ। ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਲੋਕ ਡਰ ਕੇ ਘਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ।

ਵਧ ਸਕਦੀ ਹੈ ਮੌਤਾਂ ਦੀ ਗਿਣਤੀ

ਆਫ਼ਤ ਕੰਮਾਂ ਨਾਲ ਜੁੜੇ ਅਧਿਕਾਰੀ ਰੈਕਸ ਯਗੋਟ ਨੇ ਐਸੋਸੀਏਟਿਡ ਪ੍ਰੈਸ ਨੂੰ ਫੋਨ ‘ਤੇ ਦੱਸਿਆ ਕਿ ਬੋਗੋ ਸੇਬੂ ਸੂਬੇ ਦਾ ਇੱਕ ਤੱਟਵਰਤੀ ਸ਼ਹਿਰ ਹੈ ਜਿਸਦੀ ਆਬਾਦੀ ਲਗਭਗ 90,000 ਹੈ। ਇਸ ਸ਼ਹਿਰ ਵਿੱਚ ਘੱਟੋ-ਘੱਟ 14 ਵਸਨੀਕਾਂ ਦੀ ਮੌਤ ਹੋ ਗਈ ਹੈ। ਬੋਗੋ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭੂ-ਸਖਲਨ ਅਤੇ ਚੱਟਾਨਾਂ ਨਾਲ ਪ੍ਰਭਾਵਿਤ ਇੱਕ ਪਹਾੜੀ ਪਿੰਡ ਵਿੱਚ ਮਸ਼ੀਨਾਂ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ।

ਅਧਿਕਾਰੀ ਨੇ ਕੀ ਕਿਹਾ?

ਇੱਕ ਹੋਰ ਅਧਿਕਾਰੀ, ਗਲੇਨ ਉਰਸਲ, ਨੇ ਕਿਹਾ, ” ਬੋਗੋ ਇਲਾਕੇ ਵਿੱਚ ਆਉਣਾ-ਜਾਣਾ ਮੁਸ਼ਕਿਲ ਹੈ ਕਿਉਂਕਿ ਇੱਥੇ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਕੁਝ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸ਼ਹਿਰ ਦੇ ਆਫ਼ਤ ਦਫ਼ਤਰ ਦੀ ਮੁਖੀ ਜੇਮਾ ਵਿਲਾਮੋਰ ਨੇ ਏਪੀ ਨੂੰ ਦੱਸਿਆ ਕਿ ਬੋਗੋ ਦੇ ਕੋਲ ਮੈਡੇਲਿਨ ਸ਼ਹਿਰ ਵਿੱਚ ਘੱਟੋ-ਘੱਟ 12 ਵਸਨੀਕਾਂ ਦੀ ਮੌਤ ਹੋਈ ਹੈ। ਕੁਝ ਲੋਕਾਂ ਦੀ ਮੌਤ ਸੌਂਦੇ ਸਮੇਂ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਦੇ ਡਿੱਗਣ ਨਾਲ ਹੋਈ। ਹਾਲਾਤ ਨੂੰ ਦੇਖਦੇ ਹੋਏ ਫਿਲੀਪੀਨਜ਼ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾ ਨੇ ਸੇਬੂ ਅਤੇ ਨੇੜਲੇ ਲੇਯਟੇ ਅਤੇ ਬਿਲਿਰਨ ਸੂਬਿਆਂ ਦੇ ਤੱਟਵਰਤੀ ਖੇਤਰਾਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ।

ਭੂਚਾਲ ਤੋਂ ਪਹਿਲਾਂ ਤੂਫਾਨ ਨੇ ਮਚਾਈ ਤਬਾਹੀ

ਫਿਲੀਪੀਨਜ਼ ਦੇ ਸੇਬੂ ਅਤੇ ਹੋਰ ਸੂਬੇ ਅਜੇ ਵੀ ਚੱਕਰਵਾਤ ‘ਬੁਆਲੋਈ’ ਤੋਂ ਉਭਰ ਹੀ ਰਹੇ ਸਨ ਕਿ ਹੁਣ ਭੂਚਾਲ ਨੇ ਤਬਾਹੀ ਮਚਾਈ ਹੈ। ਤੂਫਾਨ ਦੀ ਵਜ੍ਹਾ ਨਾਲ ਫਿਲੀਪੀਨਜ਼ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਆਦਾਤਰ ਲੋਕ ਡੁੱਬਣ ਅਤੇ ਦਰੱਖਤ ਡਿੱਗਣ ਨਾਲ ਮਾਰੇ ਗਏ ਸਨ। ਇਸ ਤੂਫਾਨ ਕਾਰਨ ਕਈ ਸ਼ਹਿਰਾਂ ਅਤੇ ਕਸਬਿਆਂ ਦੀ ਬਿਜਲੀ ਗੁੱਲ ਹੋ ਗਈ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਖਾਲੀ ਕਰਨਾ ਪਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments