Homeਦੇਸ਼ਦਿੱਲੀ-ਐਨ.ਸੀ.ਆਰ. ਤੇ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ’ਚ ਮੀਂਹ ਦੀ ਸੰਭਾਵਨਾ ਜਾਰੀ

ਦਿੱਲੀ-ਐਨ.ਸੀ.ਆਰ. ਤੇ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ’ਚ ਮੀਂਹ ਦੀ ਸੰਭਾਵਨਾ ਜਾਰੀ

ਨਵੀਂ ਦਿੱਲੀ : ਦਿੱਲੀ-ਐਨ.ਸੀ.ਆਰ. ਅਤੇ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਅਚਾਨਕ ਪਏ ਮੀਂਹ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਲੰਬੇ ਸਮੇਂ ਤੋਂ ਚੁਭਦੀ ਧੁੱਪ ਅਤੇ ਗਰਮੀ ਦੇ ਵਿਚਕਾਰ ਆਈ ਇਸ ਬਰਸਾਤ ਨਾਲ ਜਿੱਥੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਬਰਸਾਤ ਮਾਨਸੂਨ ਦਾ ਹਿੱਸਾ ਨਹੀਂ ਹੈ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਨਰੇਸ਼ ਕੁਮਾਰ ਦੇ ਮੁਤਾਬਕ ਮਾਨਸੂਨ ਦਿੱਲੀ ਅਤੇ ਨੌਰਥ ਵੈਸਟ ਤੋਂ ਵਿਦਾ ਹੋ ਚੁੱਕਾ ਹੈ। ਫਿਲਹਾਲ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਬਣੇ ਘੱਟ ਦਬਾਅ ਖੇਤਰ  ਦੀ ਵਜ੍ਹਾ ਨਾਲ ਬਾਰਿਸ਼ ਹੋ ਰਹੀ ਹੈ।

ਡਾ. ਕੁਮਾਰ ਨੇ ਦੱਸਿਆ ਕਿ ਇਸ ਸਿਸਟਮ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ। ਹਾਲਾਂਕਿ, ਇਹ ਸਥਿਤੀ ਜ਼ਿਆਦਾ ਦੇਰ ਨਹੀਂ ਰਹੇਗੀ। ਉਨ੍ਹਾਂ ਕਿਹਾ, “ਕੱਲ੍ਹ ਅਤੇ ਉਸ ਤੋਂ ਬਾਅਦ ਹਲਕਾ ਮੀਂਹ ਪਵੇਗਾ, ਪਰ ਉਸ ਤੋਂ ਬਾਅਦ ਸਿਸਟਮ ਕਮਜ਼ੋਰ ਹੋ ਜਾਵੇਗਾ। 4 ਅਕਤੂਬਰ ਤੱਕ ਗਰਮੀ ਬਣੀ ਰਹੇਗੀ, ਅਤੇ ਉਸ ਤੋਂ ਬਾਅਦ ਹੀ ਤਾਪਮਾਨ ਵਿੱਚ ਗਿਰਾਵਟ ਸ਼ੁਰੂ ਹੋਵੇਗੀ।”

ਉੱਤਰ-ਪੱਛਮ ਵਿੱਚ ਤਾਪਮਾਨ ਆਮ ਨਾਲੋਂ ਉੱਪਰ

ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਇਸ ਸਮੇਂ ਆਮ ਨਾਲੋਂ 3-5 ਡਿਗਰੀ ਵੱਧ ਦਰਜ ਹੋ ਰਿਹਾ ਹੈ। ਇਸਦਾ ਕਾਰਨ ਅਰਬ ਸਾਗਰ ਤੋਂ ਆਉਣ ਵਾਲੀਆਂ ਗਰਮ ਅਤੇ ਨਮੀ ਵਾਲੀਆਂ ਹਵਾਵਾਂ ਹਨ। ਦਿੱਲੀ-ਐਨ.ਸੀ.ਆਰ. ਸਮੇਤ ਪੂਰੇ ਨੌਰਥ ਵੈਸਟ ਵਿੱਚ ਘੱਟੋ-ਘੱਟ 4 ਅਕਤੂਬਰ ਤੱਕ ਇਹੀ ਸਥਿਤੀ ਰਹਿਣ ਵਾਲੀ ਹੈ। ਉਸ ਤੋਂ ਬਾਅਦ ਹੀ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ।

ਸੌਰਾਸ਼ਟਰ ਅਤੇ ਕੱਛ ਵਿੱਚ ਭਾਰੀਂ ਮੀਂਹ ਦੀ ਉਮੀਦ

ਇਸੇ ਦੌਰਾਨ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਕੱਛ ਦੀ ਖਾੜੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਣੇ ਘੱਟ ਦਬਾਅ ਖੇਤਰ ਕਾਰਨ 30 ਸਤੰਬਰ ਤੋਂ 2 ਅਕਤੂਬਰ ਦੇ ਵਿਚਕਾਰ ਸੌਰਾਸ਼ਟਰ ਅਤੇ ਕੱਛ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

ਪੂਰਬੀ ਭਾਰਤ ਵਿੱਚ ਮੀਂਹ ਪੈਣ ਦੀ ਉਮੀਦ

2 ਅਕਤੂਬਰ ਤੋਂ ਪੂਰਬੀ ਭਾਰਤ ਵਿੱਚ ਮੀਂਹ ਦੀ ਉਮੀਦ ਹੈ। ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰ-ਪੂਰਬੀ ਭਾਰਤ  ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਦੀ ਉਮੀਦ ਹੈ।

ਪੱਛਮੀ ਗੜਬੜੀ ਅਤੇ ਹਿਮਾਲੀ ਖੇਤਰ ਵਿੱਚ ਅਲਰਟ

ਮੌਸਮ ਵਿਭਾਗ ਅਨੁਸਾਰ 4 ਅਕਤੂਬਰ ਨੂੰ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਵਿੱਚ ਦਸਤਕ ਦੇਵੇਗੀ। ਇਸ ਦੇ ਪ੍ਰਭਾਵ ਨਾਲ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਇੱਕ ਵਾਰ ਫਿਰ ਹਲਕਾ ਮੀਂਹ ਪੈ ਸਕਦਾ ਹੈ । ਉੱਥੇ ਹੀ 6 ਅਕਤੂਬਰ ਨੂੰ ਇਸ ਦਾ ਪ੍ਰਭਾਵ ਪੱਛਮੀ ਹਿਮਾਲੀ ਖੇਤਰ ਵਿੱਚ ਦਿਖਾਈ ਦੇਵੇਗਾ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments