Homeਪੰਜਾਬਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ : ਅੱਜ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ, 66 ਕੇਵੀ ਸਰਜੀਕਲ ਅਤੇ ਲੈਦਰ ਕੰਪਲੈਕਸ ਸਬ-ਸਟੇਸ਼ਨਾਂ ਤੋਂ ਚੱਲਣ ਵਾਲੇ 11 ਕੇ.ਵੀ. ਦੋਆਬਾ, ਜੁਨੇਜਾ, ਕਰਤਾਰ ਵਾਲਵ, ਜਲੰਧਰ ਕੁੰਜ, ਕਪੂਰਥਲਾ ਰੋਡ ਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਕਪੂਰਥਲਾ ਰੋਡ, ਜਲੰਧਰ ਵਿਹਾਰ, ਜਲੰਧਰ ਕੁੰਜ, ਗ੍ਰੀਨ ਫੀਲਡ, ਲੈਦਰ ਕੰਪਲੈਕਸ ਰੋਡ, ਇੰਡਸਟਰੀਜ਼ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

66 ਕੇ.ਵੀ. ਚਾਰਾ ਮੰਡੀ ਤੋਂ ਚੱਲਣ ਵਾਲਾ 11 ਕੇ.ਵੀ. ਸੁਦਾਮਾ ਵਿਹਾਰ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੱਟ ਦਿੱਤਾ ਜਾਵੇਗਾ, ਜਿਸ ਨਾਲ ਐਸ.ਏ.ਐਸ. ਨਗਰ, ਸੁਦਾਮਾ ਵਿਹਾਰ, ਐਸ.ਏ.ਐਸ. ਐਕਸਟੈਂਸ਼ਨ, ਪਾਰਕ ਐਵੇਨਿਊ, ਨਿਊ ਗਾਰਡਨ ਕਲੋਨੀ, ਮਹਾਵੀਰ ਐਨਕਲੇਵ, ਜਲੰਧਰ ਐਨਕਲੇਵ, ਬੈਂਕ ਐਨਕਲੇਵ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

ਉੱਥੇ ਹੀ, 132 ਕੇ.ਵੀ. ਪਿਮਸ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਬਾਰਾਦਰੀ, ਡਿਫੈਂਸ ਕਾਲੋਨੀ ਦੇ ਅੰਤਰਗਤ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ। ਇਸ ਦੇ ਚੱਲਦੇ ਦਸ਼ਮੇਸ਼ ਨਗਰ, ਲਾਡੋਵਾਲੀ ਰੋਡ, ਅਰਜੁਨ ਨਗਰ, ਰਜਿੰਦਰ ਨਗਰ, ਕਾਂਗਰਸ ਭਵਨ ਦਾ ਏਰੀਆ, ਐਨ.ਆਰ.ਆਈ. ਸਭਾ, ਨਿਊ ਬਾਰਾਦਰੀ, ਤਹਿਸੀਲ ਕੰਪਲੈਕਸ, ਐਮ.ਟੀ.ਐਸ. ਨਗਰ, ਐਸ.ਐਸ.ਪੀ. ਆਫਿਸ ਦਾ ਏਰੀਆ, ਹਰਗੋਬਿੰਦ ਨਗਰ, ਡਿਫੈਂਸ ਕਾਲੋਨੀ, ਅਟਵਾਲ ਹਾਊਸ, ਕੈਂਟ ਰੋਡ, ਦਸ਼ਮੇਸ਼ ਨਗਰ, ਗੜ੍ਹਾ ਰੋਡ, ਖਾਲਸਾ ਕਾਲਜ ਏਰੀਆ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments