Homeਧਰਮਸ਼ਾਰਦੀਆ ਨਵਰਾਤਰੀ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਇਸ ਤਰ੍ਹਾਂ ਕਰੋ ਪੂਜਾ...

ਸ਼ਾਰਦੀਆ ਨਵਰਾਤਰੀ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਇਸ ਤਰ੍ਹਾਂ ਕਰੋ ਪੂਜਾ   

ਚੌਥਾ ਦਿਨ ਮਾਂ ਕੁਸ਼ਮਾਂਡਾ : ਹਿੰਦੂ ਮਾਨਤਾ ਅਨੁਸਾਰ ਨਰਾਤਿਆਂ ਦੇ 9 ਦਿਨ ਸ਼ਕਤੀ ਦੀ ਸਾਧਨਾ ਲਈ ਬਹੁਤ ਸ਼ੁਭ ਮੰਨੇ ਜਾਂਦੇ ਹਨ ਅਤੇ ਇਸ ਦਾ ਇੰਤਜ਼ਾਰ ਸ਼ਕਤੀ ਦੇ ਸਾਧਕ ਪੂਰੇ ਸਾਲ ਕਰਦੇ ਹਨ, ਤਾਂ ਜੋ ਉਨ੍ਹਾਂ ਉੱਤੇ ਮਾਂ ਭਗਵਤੀ ਦੀ ਕਿਰਪਾ ਵਰ੍ਹੇ। ਨਰਾਤਿਆਂ ਦਾ ਚੌਥਾ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਲਈ ਸਮਰਪਿਤ ਹੈ। ਸਨਾਤਨ ਮਾਨਤਾ ਅਨੁਸਾਰ ਮਾਂ ਕੂਸ਼ਮਾਂਡਾ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਸੀ। ਅਸ਼ਟਭੁਜਾ ਕੂਸ਼ਮਾਂਡਾ ਨੇ ਆਪਣੇ ਸੱਜੇ ਹੱਥ ਵਿੱਚ ਕਮਲ, ਧਨੁਸ਼, ਬਾਣ ਅਤੇ ਕਮੰਡਲ ਲਿਆ ਹੋਇਆ ਹੈ ਜਦੋਂ ਕਿ ਉਨ੍ਹਾਂ ਦੇ ਖੱਬੇ ਹੱਥ ਵਿੱਚ ਗਦਾ, ਚੱਕਰ ਅਤੇ ਜਪ ਮਾਲਾ ਹੈ। ਆਓ ਮਾਂ ਕੁਸ਼ਮਾਂਡਾ ਦੀ ਪੂਜਾ ਦੀ ਵਿਧੀ ਅਤੇ ਮੰਤਰ ਬਾਰੇ ਜਾਣਦੇ ਹਾਂ।

ਕਿਵੇਂ ਕਰੀਏ ਦੇਵੀ ਕੁਸ਼ਮਾਂਡਾ ਦੀ ਪੂਜਾ

ਦੇਵੀ ਕੁਸ਼ਮਾਂਡਾ ਦੀ ਪੂਜਾ ਕਰਨ ਲਈ, ਸ਼ਰਧਾਲੂਆਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ, ਇਸ਼ਨਾਨ ਅਤੇ ਧਿਆਨ ਕਰਨਾ ਚਾਹੀਦਾ ਹੈ। ਫਿਰ ਉਨ੍ਹਾਂ ਨੂੰ ਦੇਵੀ ਕੁਸ਼ਮਾਂਡਾ ਦੀ ਪੂਜਾ ਕਰਨ ਅਤੇ ਨਿਰਧਾਰਤ ਰਸਮਾਂ ਅਨੁਸਾਰ ਵਰਤ ਰੱਖਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਆਪਣੇ ਪੂਜਾ ਘਰ ਵਿੱਚ ਜਾਂ ਫਿਰ ਘਰ ਦੇ ਈਸ਼ਾਨ ਕੋਣ ਵਿੱਚ ਇੱਕ ਚੌਕੀ ‘ਤੇ ਪੀਲੇ ਰੰਗ ਦਾ ਆਸਨ ਬਿਛਾਕੇ ਉਸ ‘ਤੇ ਮਾਤਾ ਦੀ ਤਸਵੀਰ ਜਾਂ ਮੂਰਤੀ ਰੱਖੋ। ਇਸ ਤੋਂ ਬਾਅਦ ਉਸ ਮੂਰਤੀ ਜਾਂ ਚਿੱਤਰ ‘ਤੇ ਗੰਗਾਜਲ ਜਾਂ ਪਵਿੱਤਰ ਜਲ ਛਿੜਕੋ।

ਇਸ ਤੋਂ ਬਾਅਦ ਦੇਵੀ ਕੂਸ਼ਮਾਂਡਾ ਦੀ ਫਲ-ਫੁੱਲ, ਰੋਲੀ-ਚੰਦਨ, ਅਕਸ਼ਤ, ਧੂਪ-ਦੀਪ, ਵਸਤਰ-ਮਿਠਾਈ ਆਦਿ ਅਰਪਿਤ ਕਰਦੇ ਹੋਏ ਵਿਧੀ-ਵਿਧਾਨ ਨਾਲ ਪੂਜਾ ਕਰੋ। ਪੂਜਾ ਵਿੱਚ ਮਾਤਾ ਨੂੰ ਪੀਲੇ ਰੰਗ ਦੀ ਮਿਠਾਈ ਦਾ ਹੀ ਭੋਗ ਲਗਾਓ ਅਤੇ ਉਸ ਤੋਂ ਬਾਅਦ ਦੁਰਗਾ ਸਪਤਸ਼ਤੀ ਜਾਂ ਫਿਰ ਦੁਰਗਾ ਚਾਲੀਸਾ ਦਾ ਪਾਠ ਕਰੋ। ਪੂਜਾ ਦੇ ਅੰਤ ਵਿੱਚ ਮਾਂ ਕੂਸ਼ਮਾਂਡਾ ਦੀ ਆਰਤੀ ਦਾ ਪਾਠ ਕਰੋ ਅਤੇ ਪੂਜਾ ਵਿੱਚ ਭੁੱਲ-ਚੁੱਕ ਦੀ ਮਾਫ਼ੀ ਮੰਗਦੇ ਹੋਏ ਆਪਣੇ ਲਈ ਮੰਗਲਕਾਮਨਾ ਕਰੋ।

ਨਵਰਾਤਰੀ ਦੇ ਚੌਥੇ ਦਿਨ ਲਈ ਸ਼ੁਭ ਰੰਗ

ਹਿੰਦੂ ਮਾਨਤਾ ਅਨੁਸਾਰ, ਨਵਰਾਤਰੀ ਦੇ ਚੌਥੇ ਦਿਨ ਦੇਵੀ ਕੁਸ਼ਮਾਂਡਾ ਦੀ ਪੂਜਾ ਵਿੱਚ ਮਾਤਾ ਦੀ  ਮਨਪਸੰਦ ਚੀਜ਼ਾਂ ਚੜ੍ਹਾਉਣ ਨਾਲ ਉਹ ਜਲਦੀ ਖੁਸ਼ ਹੋ ਕੇ ਭਗਤ ‘ਤੇ ਆਪਣਾ ਅਸ਼ੀਰਵਾਦ ਬਰਸਾਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਕੁਸ਼ਮਾਂਡਾ ਨੂੰ ਪੀਲਾ ਰੰਗ ਬਹੁਤ ਪਸੰਦ ਹੈ। ਇਸ ਲਈ, ਨਵਰਾਤਰੀ ਦੇ ਚੌਥੇ ਦਿਨ ਪੂਜਾ ਦੌਰਾਨ ਪੀਲੇ ਕੱਪੜੇ, ਪੀਲੇ ਸਿੰਦੂਰ, ਪੀਲੇ ਚੂੜੇ, ਪੀਲੇ ਰੰਗ ਦੀ ਬਿੰਦੀ, ਪੀਲੇ ਫਲ ਅਤੇ ਪੀਲੇ ਰੰਗ ਦੀਆਂ ਮਠਿਆਈਆਂ ਚੜ੍ਹਾਉਣੀਆਂ ਚਾਹੀਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments