ਸ਼ਾਰਦੀਆ ਨਵਰਾਤਰੀ ਤੀਜਾ ਦਿਨ: ਮਾਂ ਦੁਰਗਾ ਦੇ ਹਰੇਕ ਰੂਪ ਦੀ ਆਪਣੀ ਕਹਾਣੀ ਅਤੇ ਪੂਜਾ ਕਰਨ ਦਾ ਮਹੱਤਵ ਹੈ। ਸ਼ਾਰਦੀਆ ਨਰਾਤਰੀ ਦੇ ਪਹਿਲੇ ਦਿਨ 22 ਸਤੰਬਰ 2025 ਨੂੰ ਜਿੱਥੇ ਮਾਂ ਦੁਰਗਾ ਦੇ ਪਹਿਲੇ ਰੂਪ ਦੇਵੀ ਸ਼ੈਲਪੁਤਰੀ ਅਤੇ ਦੂਜੇ ਦਿਨ 23 ਸਤੰਬਰ ਨੂੰ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਗਈ, ਉੱਥੇ ਹੀ ਹੁਣ ਅੱਜ ਤੀਜੇ ਦਿਨ ਦੇਵੀ ਚੰਦਰਘੰਟਾ ਦੀ ਪੂਜਾ ਕੀਤੀ ਜਾ ਰਹੀ ਹੈ। ਦੇਵੀ ਚੰਦਰਘੰਟਾ ਨੂੰ ਭਗਵਾਨ ਸ਼ਿਵ ਦੀ ਅਰਧਾਂਗਿਨੀ ਮਾਤਾ ਪਾਰਵਤੀ ਦੇ ਵਿਆਹੁਤਾ ਰੂਪ ਵਿੱਚ ਪੂਜਿਆ ਜਾਂਦਾ ਹੈ। ਦਰਅਸਲ, ਸ਼ਿਵ ਜੀ ਨਾਲ ਵਿਆਹ ਕਰਨ ਤੋਂ ਬਾਅਦ ਦੇਵੀ ਨੇ ਆਪਣੇ ਮੱਥੇ ‘ਤੇ ਅੱਧਾ ਚੰਦਰਮਾ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਚੰਦਰਘੰਟਾ ਨਾਮ ਮਿਲਿਆ। ਧਾਰਮਿਕ ਮਾਨਤਾ ਅਨੁਸਾਰ, ਦੇਵੀ ਚੰਦਰਘੰਟਾ ਧਨ, ਵੈਭਵ, ਪ੍ਰੇਮ ਅਤੇ ਲਗਜ਼ਰੀ ਲਾਈਫ ਦੇ ਦਾਤਾ ਸ਼ੁੱਕਰ ਗ੍ਰਹਿ ਨੂੰ ਸ਼ਾਸਿਤ ਕਰਦੀ ਹੈ। ਆਓ ਜਾਣਦੇ ਹਾਂ ਦੇਵੀ ਚੰਦਰਘੰਟਾ ਦੇ ਸਰੂਪ, ਪੂਜਾ ਦੇ ਸ਼ੁਭ ਸਮੇਂ ਅਤੇ ਵਿਧੀ ਆਦਿ ਬਾਰੇ।
ਦੇਵੀ ਚੰਦਰਘੰਟਾ ਦਾ ਰੂਪ
ਦੇਵੀ ਚੰਦਰਘੰਟਾ ਦੀ ਸਵਾਰੀ ਬਾਘਣ ਹੈ, ਜਦੋਂ ਕਿ ਉਨ੍ਹਾਂ ਨੂੰ ਦਸ ਬਾਹਾਂ ਦੇ ਨਾਲ ਦਰਸਾਇਆ ਗਿਆ ਹੈ। ਮਾਤਾ ਆਪਣੇ ਮੱਥੇ ‘ਤੇ ਅਰਧ-ਚੱਕਰਾਕਾਰ ਚੰਦਰਮਾ ਧਾਰਨ ਕਰਦੀ ਹੈ, ਜਦੋਂ ਕਿ ਚਾਰ ਖੱਬੇ ਹੱਥਾਂ ਵਿੱਚ ਤ੍ਰਿਸ਼ੂਲ, ਗਦਾ, ਤਲਵਾਰ ਅਤੇ ਕਮੰਡਲ ਹੈ। ਉੱਥੇ ਹੀ ਪੰਜਵਾਂ ਖੱਬਾ ਹੱਥ ਵਰ ਮੁਦਰਾ ਵਿੱਚ ਹੈ, ਜਦੋਂ ਕਿ ਚਾਰ ਸੱਜੇ ਹੱਥਾਂ ਵਿੱਚ ਕਮਲ ਦਾ ਫੁੱਲ, ਤੀਰ, ਧਨੁਸ਼ ਅਤੇ ਜਪ ਮਾਲਾ ਹੈ। ਇਸ ਤੋਂ ਇਲਾਵਾ ਪੰਜਵਾਂ ਸੱਜਾ ਹੱਥ ਅਭੈ ਮੁਦਰਾ ਵਿੱਚ ਹੈ।
ਤਹਾਨੂੰ ਦੱਸ ਦਈਏ ਕਿ ਦੇਵੀ ਚੰਦਰਘੰਟਾ ਨੂੰ ਕਲਿਆਣ ਦੀ ਦੇਵੀ ਵੀ ਮੰਨਿਆ ਜਾਂਦਾ ਹੈ ਜੇਕਰ ਕੋਈ ਵਿਅਕਤੀ ਸੱਚੇ ਮਨ ਨਾਲ ਮਾਂ ਚੰਦਰਘੰਟਾ ਦੀ ਪੂਜਾ ਕਰਦਾ ਹੈ, ਤਾਂ ਉਸਨੂੰ ਜੀਵਨ ਵਿੱਚ ਉੱਚਾ ਮੁਕਾਮ ਹਾਸਲ ਹੁੰਦਾ ਹੈ।
ਦੇਵੀ ਚੰਦਰਘੰਟਾ ਦੀ ਪੂਜਾ ਕਰਨ ਦਾ ਸ਼ੁਭ ਸਮਾਂ
ਦੇਵੀ ਚੰਦਰਘੰਟਾ ਦੀ ਪੂਜਾ ਲਈ ਬ੍ਰਹਮਾ ਮੁਹੂਰਤ ਅੱਜ ਸਵੇਰੇ 4:54 ਵਜੇ ਤੋਂ 5:41 ਵਜੇ ਤੱਕ ਹੈ। ਹਾਲਾਂਕਿ, ਬੁੱਧਵਾਰ ਨੂੰ ਕੋਈ ਅਭਿਜੀਤ ਮੁਹੂਰਤ ਨਹੀਂ ਹੈ। ਇਸ ਲਈ, ਤੁਸੀਂ ਵਿਜੇ ਮੁਹੂਰਤ ਦੌਰਾਨ ਵੀ ਪੂਜਾ ਕਰ ਸਕਦੇ ਹੋ, ਜੋ ਕਿ ਦੁਪਹਿਰ 2:32 ਵਜੇ ਤੋਂ ਦੁਪਹਿਰ 3:21 ਵਜੇ ਤੱਕ ਸ਼ੁਭ ਹੈ। ਇਸ ਦੇ ਨਾਲ ਹੀ, ਸ਼ਾਮ ਦਾ ਸੰਧਿਆ ਮਹੂਰਤ ਸ਼ਾਮ 06:34 ਵਜੇ ਤੋਂ 07:45 ਵਜੇ ਤੱਕ ਹੈ।











