Homeਪੰਜਾਬਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਬੋਲੇ ਪੰਜਾਬੀ ਗਾਇਕ...

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਬੋਲੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ

ਜਲੰਧਰ : ਬਾਲੀਵੁੱਡ ਦੀ ਵਿਵਾਦਿਤ ਕੁਈਨ ਕੰਗਨਾ ਰਣੌਤ (Kangana Ranaut) ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਪੰਜਾਬੀ ਸਿਤਾਰਿਆਂ ਦੇ ਬਿਆਨ ਲਗਾਤਾਰ ਆ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਗਿੱਪੀ ਗਰੇਵਾਲ ਨੇ ਫਿਲਮ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਆਪਣੀ ਫਿਲਮ ਦੀ ਉਦਾਹਰਣ ਦਿੰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ, ‘ਅਸੀਂ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਬਣਾਈ ਹੈ। ਫਿਲਮ ਬਣਾਉਣ ਤੋਂ ਪਹਿਲਾਂ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਵੀ ਅਸੀਂ ਇਸ ਦੀ ਸਕ੍ਰਿਪਟ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਪ੍ਰਵਾਨਗੀ ਲਈ ਦਿੱਤੀ ਸੀ। ਗਿੱਪੀ ਨੇ ਦੱਸਿਆ ਕਿ ਉਹ ਕਿਸੇ ਵੀ ਵਿਵਾਦ ਤੋਂ ਬਚਣ ਲਈ ਧਾਰਮਿਕ ਅਧਿਕਾਰੀਆਂ ਤੋਂ ਫੀਡਬੈਕ ਜ਼ਰੂਰ ਲੈਂਦੇ ਹਨ।

ਜਦਕਿ ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ, ‘ਸਾਨੂੰ ਕਿਸੇ ਏਜੰਡੇ ਨਾਲ ਫਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ। ਸਾਨੂੰ ਸਿਨੇਮਾ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਗੁਰਪ੍ਰੀਤ ਨੇ ਇਹ ਗੱਲ ਫਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਮੁਲਤਵੀ ਹੋਣ ਤੋਂ ਬਾਅਦ ਕਹੀ। ਅਸੀਂ ਵੀ ਫਿਲਮ ਇੰਡਸਟਰੀ ਤੋਂ ਹਾਂ। ਇਸ ਫ਼ਿਲਮ ਵਾਂਗ ਸਾਡੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਵੀ ਆ ਰਹੀ ਹੈ। ਅਸੀਂ ਇਹ ਫਿਲਮ ਮਨੋਰੰਜਨ ਲਈ ਬਣਾਈ ਹੈ। ਹਾਲਾਂਕਿ ਜੇਕਰ ਅਸੀਂ ਇਸ ਫਿਲਮ ਰਾਹੀਂ ਕੋਈ ਏਜੰਡਾ ਲਿਆਏ ਹੁੰਦੇ ਤਾਂ ਇਹ ਗਲਤ ਹੋਣਾ ਸੀ। ਸਿਨੇਮਾ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਦਾਕਾਰ ਘੁੱਗੀ ਨੇ ਅੱਗੇ ਕਿਹਾ, ‘ਮੈਂ ਉਸ ‘ਤੇ ਫਿਲਮ ਨਹੀਂ ਬਣਾ ਸਕਦਾ ਜੋ ਸਾਨੂੰ ਸਹੀ ਨਹੀਂ ਲੱਗਦਾ ਹੈ। ਇਹ ਗਲਤ ਹੋਵੇਗਾ। ਜੇਕਰ ਤੁਹਾਡੀ ਖੋਜ ਸਹੀ ਨਹੀਂ ਹੈ ਅਤੇ ਤੁਹਾਡਾ ਗਿਆਨ ਪੂਰਾ ਨਹੀਂ ਹੈ ਤਾਂ ਤੁਹਾਨੂੰ ਦਰਸ਼ਕਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਅਸੀਂ ਫਿਲਮ ਨਹੀਂ ਦੇਖੀ ਪਰ ਜੋ ਟੀਜ਼ਰ ਅਤੇ ਟ੍ਰੇਲਰ ਦੇਖਿਆ ਹੈ, ਉਸ ਤੋਂ ਲੱਗਦਾ ਹੈ ਕਿ ਅਜਿਹੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਇਤਰਾਜ਼ ਦਾ ਕਾਰਨ ਹਨ।

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਗੱਲ ਕਰੀਏ ਤਾਂ ਕੰਗਨਾ ਨੇ ਇਸ ‘ਚ ਨਾ ਸਿਰਫ ਐਕਟਿੰਗ ਕੀਤੀ ਹੈ ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਕੰਗਨਾ ਤੋਂ ਇਲਾਵਾ ਫਿਲਮ ਵਿੱਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਹਨ। ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਵਿਵਾਦਾਂ ਕਾਰਨ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments