Homeਟੈਕਨੋਲੌਜੀਗਰਮੀਆਂ ’ਚ ਰੋਜ਼ਾਨਾ ਕਿੰਨੇ ਘੰਟੇ ਚਲਾਉਣਾ ਚਾਹੀਦਾ ਹੈ ਏ.ਸੀ.? ਆਓ ਜਾਣਦੇ ਹਾਂ

ਗਰਮੀਆਂ ’ਚ ਰੋਜ਼ਾਨਾ ਕਿੰਨੇ ਘੰਟੇ ਚਲਾਉਣਾ ਚਾਹੀਦਾ ਹੈ ਏ.ਸੀ.? ਆਓ ਜਾਣਦੇ ਹਾਂ

ਗੈਜੇਟ ਡੈਸਕ: ਗਰਮੀਆਂ ਦੇ ਮੌਸਮ ਵਿੱਚ ਏਅਰ ਕੰਡੀਸ਼ਨਰ (ਏ.ਸੀ.) ਦੀ ਲਗਾਤਾਰ ਵਰਤੋਂ ਆਮ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਕਿੰਨੇ ਘੰਟੇ ਲਗਾਤਾਰ ਚਲਾਉਣਾ ਚਾਹੀਦਾ ਹੈ? ਮਾਹਿਰਾਂ ਦੇ ਅਨੁਸਾਰ, ਤਕਨੀਕੀ ਤੌਰ ਏ.ਸੀ. ਨੂੰ 24 ਘੰਟਿਆਂ ਤੱਕ ਚਲਾਇਆ ਜਾ ਸਕਦਾ ਹੈ, ਪਰ ਅਜਿਹਾ ਕਰਨ ਨਾਲ ਨਾ ਸਿਰਫ਼ ਤੁਹਾਡਾ ਬਿਜਲੀ ਦਾ ਬਿੱਲ ਵਧੇਗਾ ਬਲਕਿ ਉਪਕਰਣ ਦੀ ਕਾਰਗੁਜ਼ਾਰੀ ਅਤੇ ਜੀਵਨ ਕਾਲ ‘ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।

ਕਿੰਨੇ ਘੰਟੇ ਚਲਾ ਸਕਦੇ ਹਾਂ ਏ.ਸੀ.?

ਮਾਹਿਰਾਂ ਦਾ ਮੰਨਣਾ ਹੈ ਕਿ ਏ.ਸੀ. ਨੂੰ ਲਗਾਤਾਰ 8 ਤੋਂ 10 ਘੰਟੇ ਤੱਕ ਚਲਾਉਣਾ ਸੁਰੱਖਿਅਤ ਹੈ। ਇਸ ਤੋਂ ਬਾਅਦ ਇਸਨੂੰ ਘੱਟੋ-ਘੱਟ 1-2 ਘੰਟੇ ਲਈ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਇਸਨੂੰ ਬੰਦ ਨਹੀਂ ਕਰ ਸਕਦੇ, ਤਾਂ ਤਾਪਮਾਨ ਨੂੰ ਥੋੜ੍ਹਾ ਵਧਾ ਦੇਣਾ ਚਾਹੀਦਾ ਹੈ ਤਾਂ ਜੋ ਕੰਪ੍ਰੈਸਰ ‘ਤੇ ਲਗਾਤਾਰ ਦਬਾਅ ਨਾ ਪਵੇ। ਅਜਿਹਾ ਕਰਨ ਨਾਲ ਕੰਪ੍ਰੈਸਰ ਨੂੰ ਆਰਾਮ ਮਿਲਦਾ ਹੈ।

ਲਗਾਤਾਰ ਏ.ਸੀ. ਚਲਾਉਣ ਦੇ ਨੁਕਸਾਨ

ਏਸੀ ਨੂੰ ਬਿਨਾਂ ਬ੍ਰੇਕ ਦੇ ਚਲਾਉਣ ਨਾਲ ਇਸਦੇ ਕੰਪ੍ਰੈਸਰ ‘ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਉਸਦੇ ਖਰਾਬ ਹੋਣ ਦੀ  ਸੰਭਾਵਨਾ ਵੱਧ ਜਾਂਦੀ ਹੈ। ਕੁਝ ਗੰਭੀਰ ਮਾਮਲਿਆਂ ਵਿੱਚ, ਤਾਂ ਕੰਪ੍ਰੈਸਰ ਬਲਾਸਟ ਹੋਣ ਜਾਣ ਦਾ ਵੀ ਖ਼ਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਲਗਾਤਾਰ ਚੱਲਣ ਨਾਲ ਏ.ਸੀ. ਦੀ ਕੂਲਿੰਗ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਉਹ ਉਨੀਂ ਪ੍ਰਭਾਵੀ ਢੰਗ ਨਾਲ ਕੰਮ ਨਹੀਂ ਕਰਦਾ।

ਏ.ਸੀ. ਦੇ ਲਈ ਆਦਰਸ਼ ਤਾਪਮਾਨ

ਬਿਜਲੀ ਦੀ ਬੱਚਤ ਅਤੇ ਅਨੁਕੂਲ ਏਸੀ ਪ੍ਰਦਰਸ਼ਨ ਲਈ, 23 ਅਤੇ 24 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਬਣਾਈ ਰੱਖਣਾ ਸਭ ਤੋਂ ਵਧੀਆ ਹੈ। ਇਸ ਤਾਪਮਾਨ ‘ਤੇ, ਏ.ਸੀ. ਨੂੰ ਘੱਟ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟਦੀ ਹੈ ਅਤੇ ਕੰਪ੍ਰੈਸਰ ਦਾ ਦਬਾਵ ਘੱਟਦਾ ਹੈ।

ਮਾਨਸੂਨ ਦੇ ਲਈ ਵਿਸ਼ੇਸ਼ ਸਲਾਹ

ਜੇਕਰ ਤੁਸੀਂ ਮੌਨਸੂਨ ਦੇ ਮੌਸਮ ਵਿੱਚ ਏ.ਸੀ. ਦੀ ਵਰਤੋਂ ਕਰ ਰਹੇ ਹੋ, ਤਾਂ ਇਸਨੂੰ ‘ਡ੍ਰਾਈ ਮੋਡ’ ਵਿੱਚ ਚਲਾਉਣਾ ਫਾਇਦੇਮੰਦ ਹੁੰਦਾ ਹੈ। ਇਹ ਮੋਡ ਕਮਰੇ ਦੀ ਗਰਮੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਏ.ਸੀ. ਨੂੰ ਸਹੀ ਢੰਗ ਨਾਲ ਕੰਮ ਕਰਨ ਦਿੰਦਾ ਹੈ, ਜਿਸ ਨਾਲ ਤੁਹਾਨੂੰ ਠੰਡਕ ਅਤੇ ਆਰਾਮ ਦੋਵੇਂ ਮਿਲਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments