ਸ੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਨੇ ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ। ਸੀ.ਆਈ.ਕੇ. ਇਸ ਸਮੇਂ ਸੱਤ ਜ਼ਿਲ੍ਹਿਆਂ (ਸ਼੍ਰੀਨਗਰ, ਬਾਰਾਮੂਲਾ, ਅਨੰਤਨਾਗ, ਕੁਪਵਾੜਾ, ਹੰਦਵਾੜਾ, ਪੁਲਵਾਮਾ ਅਤੇ ਸ਼ੋਪੀਆਂ) ਵਿੱਚ ਅੱਠ ਥਾਵਾਂ ‘ਤੇ ਛਾਪੇਮਾਰੀ ਕਰ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਨੇ ਅੱਜ ਸਵੇਰੇ ਵਾਦੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਸੋਸ਼ਲ ਮੀਡੀਆ ਰਾਹੀਂ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ ਪੁਲਿਸ ਸਟੇਸ਼ਨ ਸੀ.ਆਈ.ਕੇ. ਦੀ ਐਫ.ਆਈ.ਆਰ. ਨੰਬਰ 3/2023 ਵਿੱਚ ਇੱਕ ਸਮਰੱਥ ਅਦਾਲਤ ਤੋਂ ਪ੍ਰਾਪਤ ਸਰਚ ਵਾਰੰਟ ਦੇ ਅਨੁਸਾਰ ਤਲਾਸ਼ੀ ਲਈ ਜਾ ਰਹੀ ਸੀ।











