Homeਖੇਡਾਂਸ਼੍ਰੀਲੰਕਾ ਦੇ ਆਲਰਾਊਂਡਰ ਡੁਨਿਥ ਵੇਲਾਲੇਜ ਦੇ ਪਿਤਾ ਸੁਰੰਗਾ ਵੇਲਾਲੇਜ ਦਾ ਮੈਚ ਦੌਰਾਨ...

ਸ਼੍ਰੀਲੰਕਾ ਦੇ ਆਲਰਾਊਂਡਰ ਡੁਨਿਥ ਵੇਲਾਲੇਜ ਦੇ ਪਿਤਾ ਸੁਰੰਗਾ ਵੇਲਾਲੇਜ ਦਾ ਮੈਚ ਦੌਰਾਨ ਹੋਇਆ ਦੇਹਾਂਤ

Sports News : ਸ਼੍ਰੀਲੰਕਾ ਦੇ ਆਲਰਾਊਂਡਰ ਡੁਨਿਥ ਵੇਲਾਲੇਜ ਦੇ ਪਿਤਾ ਦਾ ਅਫਗਾਨਿਸਤਾਨ ਖਿਲਾਫ ਮੈਚ ਦੌਰਾਨ ਦੇਹਾਂਤ ਹੋ ਗਿਆ। ਵੈਲਾਲੇਜ ਨੂੰ ਮੈਚ ਦੌਰਾਨ ਹੀ ਇਸ ਬਾਰੇ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ, ਡੁਨਿਥ ਦੇ ਪਿਤਾ ਸੁਰੰਗਾ ਵੇਲਾਲੇਜ ਨੂੰ ਦਿਲ ਦਾ ਦੌਰਾ ਪਿਆ। ਅਫਗਾਨਿਸਤਾਨ ਖਿਲਾਫ ਮੈਚ ਵੀ ਵੈਲਾਲੇਜ ਲਈ ਨਿਰਾਸ਼ਾਜਨਕ ਰਿਹਾ। ਉਨ੍ਹਾਂ ਨੇ ਚਾਰ ਓਵਰਾਂ ਵਿੱਚ 49 ਦੌੜਾਂ ਦਿੱਤੀਆਂ ਅਤੇ ਸਿਰਫ ਇੱਕ ਵਿਕਟ ਹੀ ਲੈ ਸਕੇ।

ਇਸ ਤੋਂ ਇਲਾਵਾ, ਪਾਰੀ ਦਾ ਆਖਰੀ ਓਵਰ ਕਰਨ ਆਏ ਵੇਲਾਲਾਗੇ ਦੇ ਖਿਲਾਫ ਮੁਹੰਮਦ ਨਬੀ ਨੇ 5 ਲਗਾਤਾਰ ਛੱਕੇ ਵੀ ਲਗਾਏ। ਸੋਸ਼ਲ ਮੀਡੀਆ ‘ਤੇ ਵੇਲਾਲਾਗੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਟੀਮ ਦੇ ਮੈਨੇਜਰ ਅਤੇ ਸਪੋਰਟਿੰਗ ਸਟਾਫ ਨੂੰ ਸੰਭਾਲਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ, ਵੇਲਾਲਾਗੇ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਸੀ, ਪਰ ਇਸ ਦੇ ਬਾਵਜੂਦ ਉਹ ਪੈਡ ਅੱਪ ਹੋ ਕੇ ਮੈਦਾਨ ‘ਤੇ ਉਤਰਨ ਲਈ ਤਿਆਰ ਸਨ।

ਸ਼੍ਰੀਲੰਕਾ ਨੇ ਛੇ ਵਿਕਟਾਂ ਨਾਲ ਜਿੱਤਿਆ ਮੈਚ

ਉੱਥੇ ਹੀ ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਕ੍ਰਿਕਟ ਟੀਮ ਨੇ 6 ਵਿਕਟਾਂ ਨਾਲ ਆਪਣੇ ਨਾਮ ਕੀਤਾ। ਮੈਚ ਵਿੱਚ ਅਫਗਾਨਿਸਤਾਨ ਦੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ। ਟੀਮ ਨੇ ਸਿਰਫ 71 ਦੌੜਾਂ ਦੇ ਸਕੋਰ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਪਰ ਆਖਰੀ ਓਵਰਾਂ ਵਿੱਚ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਦੀ ਤੂਫਾਨੀ ਬੈਟਿੰਗ ਨਾਲ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ਦੀ ਖੇਡ ਵਿੱਚ 169 ਦੌੜਾਂ ਦਾ ਸਕੋਰ ਖੜ੍ਹਾ ਕੀਤਾ।

ਇਸ ਸਕੋਰ ਦੇ ਜਵਾਬ ਵਿੱਚ, ਸ਼੍ਰੀਲੰਕਾ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਸ਼੍ਰੀਲੰਕਾ ਲਈ ਕੁਸਲ ਮੈਂਡਿਸ ਨੇ 52 ਗੇਂਦਾਂ ਵਿੱਚ 74 ਦੌੜਾਂ ਬਣਾਈਆਂ, ਜਿਸ ਵਿੱਚ 10 ਚੌਕੇ ਲੱਗੇ। ਕੁਸਲ ਪਰੇਰਾ ਨੇ ਵੀ 28 ਅਤੇ ਕਾਮਿੰਦੂ ਮੈਂਡਿਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ, ਸ਼੍ਰੀਲੰਕਾ ਨੇ ਸੁਪਰ ਫੋਰ ਵਿੱਚ ਜਗ੍ਹਾ ਪੱਕੀ ਕਰ ਲਈ, ਜਦੋਂ ਕਿ ਅਫਗਾਨਿਸਤਾਨ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ। ਬੰਗਲਾਦੇਸ਼ ਸੁਪਰ ਫੋਰ ਵਿੱਚ ਪਹੁੰਚਣ ਵਾਲੀ ਇਸ ਗਰੁੱਪ ਦੀ ਦੂਜੀ ਟੀਮ ਬਣ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments