Homeਪੰਜਾਬਫੋਰਟਿਸ ਹੈਲਥਕੇਅਰ ਪੰਜਾਬ 'ਚ ₹950 ਕਰੋੜ ਦੇ ਨਿਵੇਸ਼ ਦੇ ਨਾਲ ਮੋਹਾਲੀ ਹਸਪਤਾਲ...

ਫੋਰਟਿਸ ਹੈਲਥਕੇਅਰ ਪੰਜਾਬ ‘ਚ ₹950 ਕਰੋੜ ਦੇ ਨਿਵੇਸ਼ ਦੇ ਨਾਲ ਮੋਹਾਲੀ ਹਸਪਤਾਲ ਦਾ ਕਰੇਗਾ ਵਿਸਥਾਰ

ਚੰਡੀਗੜ: ਫੋਰਟਿਸ ਹੈਲਥਕੇਅਰ ਪੰਜਾਬ ਵਿੱਚ ₹950 ਕਰੋੜ ਦੇ ਇੱਕ ਹੋਰ ਨਿਵੇਸ਼ ਦੇ ਨਾਲ ਮੋਹਾਲੀ ਹਸਪਤਾਲ ਦਾ ਵਿਸਥਾਰ ਕਰੇਗਾ । ਇਹ ਐਲਾਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ‘ਇਨਵੈਸਟ ਪੰਜਾਬ’ ਨੂੰ ਭਰਵਾਂ ਹੁੰਗਾਰਾ ਮਿ ਲਿਆ ਹੈ ਅਤੇ ਸੂਬੇ ਵਿੱਚ ਨਿਵੇਸ਼ ਲਗਾਤਾਰ ਆ ਰਿਹਾ ਹੈ।

ਸੰਜੀਵ ਅਰੋੜਾ ਨੇ ਕਿਹਾ ਕਿ ਫੋਰਟਿਸ ਹਸਪਤਾਲ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਜ਼ਮੀਨੀ ਮੁੱਦਾ ਸੀ, ਜਿਸਨੂੰ ਪੰਜਾਬ ਸਰਕਾਰ ਨੇ ਹੱਲ ਕਰ ਦਿੱਤਾ ਹੈ ਅਤੇ ਹੁਣ ਫੋਰਟਿਸ ₹950 ਕਰੋੜ ਦੇ ਨਿਵੇਸ਼ ਨਾਲ ਆਪਣੇ ਮੋਹਾਲੀ ਹਸਪਤਾਲ ਦਾ ਵਿਸਥਾਰ ਕਰੇਗਾ। ਹਸਪਤਾਲ ਹੁਣ 13.5 ਏਕੜ ਵਿੱਚ ਫੈਲਿਆ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਲਗਭਗ 5,000 ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਨ੍ਹਾਂ ਵਿੱਚ ਸਿੱਧੇ ਤੌਰ ‘ਤੇ 2,500 ਅਤੇ ਅਸਿੱਧੇ ਤੌਰ ‘ਤੇ 2,200 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਮਲਟੀਸਪੈਸ਼ਲਿਟੀ ਹਸਪਤਾਲ ਬਣਨ ਜਾ ਰਿਹਾ ਹੈ।

ਇਸ ਮੌਕੇ ਬੋਲਦਿਆਂ, ਫੋਰਟਿਸ ਹੈਲਥਕੇਅਰ ਅਤੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮਨੂ ਕਪਿਲਾ ਨੇ ਕਿਹਾ ਕਿ ਫੋਰਟਿਸ ਦਾ ਪਹਿਲਾ ਹਸਪਤਾਲ 2001 ਵਿੱਚ ਮੋਹਾਲੀ ਵਿੱਚ ਖੁੱਲ੍ਹਿਆ ਸੀ। ਹੁਣ ਜਦੋਂ ਫੋਰਟਿਸ ਵਿਸਥਾਰ ਦੀ ਯੋਜਨਾ ਬਣਾ ਰਿਹਾ ਹੈ, ਤਾਂ ਇਹ ਆਪਣੇ ਗ੍ਰਹਿ ਰਾਜ ਪੰਜਾਬ ਵਿੱਚ ਸ਼ੁਰੂਆਤ ਕਰਨਾ ਚਾਹੁੰਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਜਲਦੀ ਹੱਲ ਕਰਨ ਅਤੇ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਫੋਰਟਿਸ ਭਵਿੱਖ ਵਿੱਚ ਜਲੰਧਰ ਵਿੱਚ ਇੱਕ ਹਸਪਤਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅੰਮ੍ਰਿਤਸਰ ਵਿੱਚ ਹੋਰ ਨਿਵੇਸ਼ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments