Homeਪੰਜਾਬਪ੍ਰਵਾਸੀ ਮਜ਼ਦੂਰ ਦਾ ਢਾਈ ਸਾਲਾ ਪੁੱਤਰ ਸ਼ੱਕੀ ਹਾਲਾਤਾਂ 'ਚ ਹੋਇਆ ਲਾਪਤਾ

ਪ੍ਰਵਾਸੀ ਮਜ਼ਦੂਰ ਦਾ ਢਾਈ ਸਾਲਾ ਪੁੱਤਰ ਸ਼ੱਕੀ ਹਾਲਾਤਾਂ ‘ਚ ਹੋਇਆ ਲਾਪਤਾ

ਮਾਛੀਵਾੜਾ ਸਾਹਿਬ: ਮਾਛੀਵਾੜਾ ਨੇੜੇ ਸਰਹਿੰਦ ਨਹਿਰ ਦੇ ਕੰਢੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਵਿਕਾਸ ਸਾਹਨੀ ਦਾ ਢਾਈ ਸਾਲਾ ਪੁੱਤਰ ਲਕਸ਼ ਕੁਮਾਰ ਬੀਤੀ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ 12:30 ਵਜੇ ਲਕਸ਼ ਕੁਮਾਰ ਆਪਣੀ ਦਾਦੀ ਅਨੀਤਾ ਦੇਵੀ ਨਾਲ ਕੁਝ ਕਰਿਆਨੇ ਦਾ ਸਮਾਨ ਖਰੀਦਣ ਲਈ ਆਪਣੇ ਘਰ ਦੇ ਨੇੜੇ ਇੱਕ ਦੁਕਾਨ ‘ਤੇ ਗਿਆ ਸੀ। ਅਨੀਤਾ ਦੇਵੀ ਕੰਮ ‘ਤੇ ਗਈ ਅਤੇ ਲਕਸ਼ ਨੂੰ ਬਾਕੀ ਬੱਚਿਆਂ ਨਾਲ ਘਰ ਭੇਜ ਦਿੱਤਾ। ਕੁਝ ਸਮੇਂ ਬਾਅਦ ਜਦੋਂ ਬੱਚਾ ਘਰ ਵਾਪਸ ਨਹੀਂ ਆਇਆ ਜਾਂ ਕਿਤੇ ਨਹੀਂ ਮਿਲਿਆ ਤਾਂ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ।

ਪਰਿਵਾਰ ਨੇ ਬੱਚੇ ਦੀ ਬਹੁਤ ਭਾਲ ਕੀਤੀ, ਪਰ ਜਦੋਂ ਉਹ ਨਹੀਂ ਮਲਿਆ ਤਾਂ ਉਨ੍ਹਾਂ ਨੇ ਮਾਛੀਵਾੜਾ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ, ਸਟੇਸ਼ਨ ਹਾਊਸ ਅਫਸਰ ਹਰਵਿੰਦਰ ਸਿੰਘ ਸਰਹਿੰਦ ਨਹਿਰ ਦੇ ਕੰਢੇ ਸਥਿਤ ਮਜ਼ਦੂਰ ਵਿਕਾਸ ਸਾਹਨੀ ਦੇ ਘਰ ਅਤੇ ਦੁਕਾਨ ‘ਤੇ ਗਏ। ਪੁਲਿਸ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments