Homeਦੇਸ਼ਮਦਰ ਡੇਅਰੀ ਨੇ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦੀ...

ਮਦਰ ਡੇਅਰੀ ਨੇ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦੀ ਕੀਤੀ ਕਟੌਤੀ

ਨਵੀਂ ਦਿੱਲੀ: ਜੀ.ਐਸ.ਟੀ. ਪ੍ਰਣਾਲੀ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ਤੋਂ ਬਾਅਦ, ਮਦਰ ਡੇਅਰੀ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਖਾਸ ਕਰਕੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਆਮ ਖਪਤਕਾਰਾਂ ਨੂੰ ਰਾਹਤ ਮਿਲੇਗੀ। ਮਦਰ ਡੇਅਰੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਕਈ ਵੈਲਯੂ-ਐਡਡ ਡੇਅਰੀ ਉਤਪਾਦਾਂ ਅਤੇ ਪ੍ਰੋਸੈਸਡ ਫੂਡ ਆਈਟਮਾਂ ਦੀਆਂ ਕੀਮਤਾਂ ਘਟਾ ਰਹੀ ਹੈ। ਇਹ ਨਵੀਂ ਕੀਮਤ 22 ਸਤੰਬਰ 2025 ਤੋਂ ਲਾਗੂ ਹੋਵੇਗੀ। ਇਸ ਨਾਲ ਨਾ ਸਿਰਫ਼ ਗਾਹਕਾਂ ਦੀਆਂ ਜੇਬਾਂ ਨੂੰ ਰਾਹਤ ਮਿਲੇਗੀ, ਸਗੋਂ ਪੂਰੇ ਡੇਅਰੀ ਸੈਕਟਰ ਅਤੇ ਕਿਸਾਨਾਂ ਨੂੰ ਵੀ ਇਸਦਾ ਫਾਇਦਾ ਹੋਵੇਗਾ।

ਕਿਸ ਉਤਪਾਦ ‘ਤੇ ਕਿੰਨਾ ਹੋਵੇਗਾ ਲਾਭ ?
ਸਭ ਤੋਂ ਵੱਡਾ ਫਾਇਦਾ ਪੈਕਡ ਯੂ.ਐਚ.ਟੀ. ਦੁੱਧ ਨੂੰ ਹੋਵੇਗਾ, ਜਿਸ ‘ਤੇ ਪਹਿਲਾਂ 5% ਜੀ.ਐਸ.ਟੀ. ਲੱਗਦਾ ਸੀ, ਹੁਣ ਇਸਨੂੰ ਪੂਰੀ ਤਰ੍ਹਾਂ 0% ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਇਸ ਦੁੱਧ ਦੀ ਕੀਮਤ ਸਿੱਧੇ ਤੌਰ ‘ਤੇ ਘੱਟ ਜਾਵੇਗੀ ਅਤੇ ਖਪਤਕਾਰਾਂ ਨੂੰ ਇਹ ਸਸਤਾ ਮਿਲੇਗਾ। ਇਸ ਤੋਂ ਇਲਾਵਾ, ਪਨੀਰ, ਘਿਓ, ਮੱਖਣ, ਪਨੀਰ, ਮਿਲਕਸ਼ੇਕ ਅਤੇ ਆਈਸ ਕਰੀਮ ਵਰਗੇ ਡੇਅਰੀ ਉਤਪਾਦਾਂ ‘ਤੇ ਟੈਕਸ 12-18% ਤੋਂ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਚੀਜ਼ਾਂ ਦੀ ਕੀਮਤ ਵੀ ਘੱਟ ਜਾਵੇਗੀ।

ਮਦਰ ਡੇਅਰੀ ਦੇ ਕਈ ਫੂਡ ਪ੍ਰੋਡਕਟਸ ਜਿਵੇਂ ਕਿ ਫ੍ਰੋਜ਼ਨ ਸਨੈਕਸ, ਜੈਮ, ਅਚਾਰ, ਨਾਰੀਅਲ ਪਾਣੀ ਅਤੇ ਟਮਾਟਰ ਪਿਊਰੀ ‘ਤੇ ਟੈਕਸ ਦਰਾਂ 12% ਤੋਂ ਘਟਾ ਕੇ 5% ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਪ੍ਰੋਡਕਟਸ ਦੀਆਂ ਕੀਮਤਾਂ ਘੱਟ ਜਾਣਗੀਆਂ ਅਤੇ ਗਾਹਕਾਂ ਨੂੰ ਬਿਹਤਰ ਵਿਕਲਪ ਮਿਲਣਗੇ।

ਨਵੀਂ ਰੇਟ ਲਿਸਟ
ਹੁਣ ਨਵੀਂ ਰੇਟ ਲਿਸਟ ਦੇ ਅਨੁਸਾਰ, ਇੱਕ ਲੀਟਰ ਟੈਟਰਾ ਪੈਕ ਦੁੱਧ ਜੋ ਪਹਿਲਾਂ 5% ਜੀ.ਐਸ.ਟੀ. ਸਮੇਤ 77 ਰੁਪਏ ਵਿੱਚ ਵਿਕਦਾ ਸੀ, ਹੁਣ ਤੁਹਾਨੂੰ 75 ਰੁਪਏ ਵਿੱਚ ਉਪਲਬਧ ਹੋਵੇਗਾ। 750 ਗ੍ਰਾਮ ਘਿਓ ਦਾ ਟੀਨ ਜਿਸਦੀ ਪਹਿਲਾਂ ਕੀਮਤ 750 ਰੁਪਏ ਸੀ, ਹੁਣ 720 ਰੁਪਏ ਵਿੱਚ ਉਪਲਬਧ ਹੋਵੇਗਾ। 200 ਗ੍ਰਾਮ ਪਨੀਰ ਦੀ ਕੀਮਤ ਵੀ 95 ਰੁਪਏ ਤੋਂ ਘੱਟ ਕੇ 92 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 200 ਗ੍ਰਾਮ ਪਨੀਰ ਦੇ ਟੁਕੜੇ ਦੀ ਕੀਮਤ 170 ਰੁਪਏ ਤੋਂ ਘੱਟ ਕੇ 160 ਰੁਪਏ ਹੋ ਗਈ ਹੈ।

400 ਗ੍ਰਾਮ ਪਨੀਰ ਦਾ ਪੈਕੇਟ ਪਹਿਲਾਂ 180 ਰੁਪਏ ਵਿੱਚ ਮਿਲਦਾ ਸੀ, ਜੋ ਹੁਣ 174 ਰੁਪਏ ਵਿੱਚ ਮਿਲੇਗਾ। ਮਲਾਈ ਪਨੀਰ ਦਾ 200 ਗ੍ਰਾਮ ਪੈਕ ਵੀ 100 ਰੁਪਏ ਤੋਂ ਘੱਟ ਕੇ 97 ਰੁਪਏ ਹੋ ਗਿਆ ਹੈ। ਮਦਰ ਡੇਅਰੀ ਦੇ ਟੈਟਰਾ ਪੈਕ ਦੁੱਧ ਦਾ 450 ਮਿਲੀਲੀਟਰ ਪੈਕ ਪਹਿਲਾਂ 33 ਰੁਪਏ ਵਿੱਚ ਮਿਲਦਾ ਸੀ, ਹੁਣ ਇਹ 32 ਰੁਪਏ ਵਿੱਚ ਮਿਲੇਗਾ। ਨਾਲ ਹੀ, 180 ਮਿਲੀਲੀਟਰ ਮਿਲਕਸ਼ੇਕ ਦਾ ਪੈਕ ਵੀ 30 ਰੁਪਏ ਦੀ ਬਜਾਏ 28 ਰੁਪਏ ਵਿੱਚ ਮਿਲੇਗਾ।

ਕਿਹੜੇ ਉਤਪਾਦਾਂ ਦੀ ਕੀਮਤ ਵਿੱਚ ਨਹੀਂ ਹੋਵੇਗਾ ਵਾਧਾ ?
ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫੁੱਲ ਕਰੀਮ ਦੁੱਧ, ਟੋਨਡ ਦੁੱਧ, ਗਾਂ ਦੇ ਦੁੱਧ ਵਰਗੇ ਪੌਲੀ ਪੈਕ ਦੁੱਧ ‘ਤੇ ਕੋਈ ਜੀ.ਐਸ.ਟੀ. ਨਹੀਂ ਸੀ ਅਤੇ ਹੁਣ ਉਨ੍ਹਾਂ ‘ਤੇ ਵੀ ਕੋਈ ਟੈਕਸ ਨਹੀਂ ਲੱਗੇਗਾ। ਇਸ ਲਈ, ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਮਦਰ ਡੇਅਰੀ ਦਾ ਬਿਆਨ
ਮਦਰ ਡੇਅਰੀ ਦੇ ਪ੍ਰਬੰਧ ਨਿਰਦੇਸ਼ਕ ਮਨੀਸ਼ ਬੰਦਲਿਸ਼ ਨੇ ਕਿਹਾ, “ਜੀ.ਐਸ.ਟੀ. ਦਰਾਂ ਵਿੱਚ ਹਾਲ ਹੀ ਵਿੱਚ ਕੀਤੀ ਗਈ ਕਟੌਤੀ ਖਪਤਕਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ। ਅਸੀਂ ਪੂਰੀ ਟੈਕਸ ਛੋਟ ਸਿੱਧੇ ਗਾਹਕਾਂ ਨੂੰ ਦੇ ਰਹੇ ਹਾਂ। ਇਸ ਨਾਲ ਨਾ ਸਿਰਫ਼ ਪੈਕ ਕੀਤੇ ਭੋਜਨ ਦੀ ਖਪਤ ਵਧੇਗੀ, ਸਗੋਂ ਇਸਦਾ ਕਿਸਾਨਾਂ ਅਤੇ ਡੇਅਰੀ ਉਦਯੋਗ ਦੇ ਹਰ ਪੱਧਰ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments