Homeਦੇਸ਼ਝਾਰਖੰਡ 'ਚ ਬੋਕਾਰੋ-ਰਾਮਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਵਾਪਰੇ ਭਿਆਨਕ ਹਾਦਸੇ 'ਚ 5 ਲੋਕਾਂ...

ਝਾਰਖੰਡ ‘ਚ ਬੋਕਾਰੋ-ਰਾਮਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਵਾਪਰੇ ਭਿਆਨਕ ਹਾਦਸੇ ‘ਚ 5 ਲੋਕਾਂ ਦੀ ਹੋਈ ਮੌਤ ,3 ਜ਼ਖਮੀ

ਝਾਰਖੰਡ : ਝਾਰਖੰਡ ‘ਚ ਬੋਕਾਰੋ-ਰਾਮਗੜ੍ਹ ਰਾਸ਼ਟਰੀ ਰਾਜਮਾਰਗ (The Bokaro-Ramgarh National Highway) ‘ਤੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

ਇਹ ਹਾਦਸਾ ਬੀਤੀ ਦੇਰ ਸ਼ਾਮ ਬੋਕਾਰੋ ਦੇ ਕਸਮਾਰ ਥਾਣਾ ਖੇਤਰ ਦੇ ਦਾਂਤੂ ਪਿੰਡ ਨੇੜੇ ਵਾਪਰਿਆ। ਬਰਮੋ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਐਸ.ਡੀ.ਪੀ.ਓ.) ਬੀ.ਐਨ ਸਿੰਘ ਨੇ ਦੱਸਿਆ ਕਿ ਚਾਰ ਪਹੀਆ ਵਾਹਨ ਜਾਮ ਵਿੱਚ ਫਸੇ ਟਰੱਕ ਨਾਲ ਟਕਰਾ ਗਿਆ।ਐਸ.ਡੀ.ਪੀ.ਓ. ਨੇ ਦੱਸਿਆ ਕਿ ਚਾਰ ਪਹੀਆ ਵਾਹਨ ਵਿੱਚ ਅੱਠ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁੱਲ ਅੱਠ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਪਹਿਲਾਂ ਸੜਕ ‘ਤੇ ਇੱਕ ਹੋਰ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments