Homeਪੰਜਾਬਵੀਐਚਪੀ ਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਨਾਲਾਗੜ੍ਹ 'ਚ ਰਣਜੀਤ ਬਾਵਾ...

ਵੀਐਚਪੀ ਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ, ਕੁਲਵਿੰਦਰ ਬਿੱਲਾ ਕਰਨਗੇ ਰੈੱਡ ਕਰਾਸ ਮੇਲੇ ‘ਚ ਪ੍ਰਦਰਸ਼ਨ

ਨਾਲਾਗੜ੍ਹ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ 13 ਤੋਂ 15 ਦਸੰਬਰ ਤੱਕ ਹੋਣ ਵਾਲੇ ਰੈੱਡ ਕਰਾਸ ਮੇਲੇ ਵਿੱਚ 15 ਦਸੰਬਰ ਨੂੰ ਨਾਈਟ ਸ਼ੋਅ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਬੁੱਕ ਕੀਤਾ ਗਿਆ ਸੀ । ਇਸ ਸਮਾਗਮ ਤੋਂ ਪਹਿਲਾਂ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ।

Tune In Tuesdays – Enjoy Some 'Light Weight' Fun With Kulwinder Billa - DissDash

ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਦਾ 15 ਦਸੰਬਰ ਨੂੰ ਨਾਲਾਗੜ੍ਹ, ਸੋਲਨ ਵਿੱਚ ਹੋਣ ਵਾਲੇ ਤਿੰਨ ਰੋਜ਼ਾ ਰੈੱਡ ਕਰਾਸ ਮੇਲੇ ਵਿੱਚ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾ ਕੁਲਵਿੰਦਰ ਬਿੱਲਾ ਪ੍ਰਦਰਸ਼ਨ ਕਰਨਗੇ। ਪ੍ਰਸ਼ਾਸਨ ਨੇ ਇਹ ਫੈਸਲਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਲਿਆ ਹੈ। ਗਾਇਕ ਰਣਜੀਤ ਬਾਵਾ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਣਜੀਤ ਬਾਵਾ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਦਾ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

एसडीएम राजकुमार को ज्ञापत देते हुए विश्व हिंदू परिषद और बजरंग दल के सदस्य। - Dainik Bhaskar

ਕੱਲ੍ਹ ਵੀ ਵੱਡੀ ਗਿਣਤੀ ਹਿੰਦੂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਸਡੀਐਮ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਜਿਸ ‘ਤੇ ਪ੍ਰਸ਼ਾਸਨ ਨੇ ਗਾਇਕ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਐਸਡੀਐਮ ਨਾਲਾਗੜ੍ਹ ਨੇ ਦੱਸਿਆ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਕੁਲਵਿੰਦਰ ਬਿੱਲਾ ਨੂੰ ਬੁਲਾਇਆ ਜਾ ਰਿਹਾ ਹੈ।

 

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments