Homeਮਨੋਰੰਜਨਹਾਲੀਵੁੱਡ ਦੇ ਮਹਾਨ ਅਦਾਕਾਰ ਗ੍ਰਾਹਮ ਗ੍ਰੀਨ ਦਾ 73 ਸਾਲ ਦੀ ਉਮਰ ’ਚ...

ਹਾਲੀਵੁੱਡ ਦੇ ਮਹਾਨ ਅਦਾਕਾਰ ਗ੍ਰਾਹਮ ਗ੍ਰੀਨ ਦਾ 73 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਕੈਨੇਡਾ : ਹਾਲੀਵੁੱਡ ਦੇ ਮਹਾਨ ਅਦਾਕਾਰ ਗ੍ਰਾਹਮ ਗ੍ਰੀਨ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਗ੍ਰਾਹਮ ਨੇ ਟੋਰਾਂਟੋ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਏਜੰਟ ਮਾਈਕਲ ਗ੍ਰੀਨ ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਗ੍ਰਾਹਮ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਵਿੱਚ ਨੈਤਿਕਤਾ, ਸਿਧਾਂਤ ਅਤੇ ਚਰਿੱਤਰ ਦੀ ਝਲਕ ਦਿਖਾਈ ਦਿੰਦੀ ਸੀ। ਉਨ੍ਹਾਂ ਦਾ ਜਾਣਾ ਹਾਲੀਵੁੱਡ ਲਈ ਇੱਕ ਵੱਡਾ ਨੁਕਸਾਨ ਹੈ।

ਗ੍ਰਾਹਮ ਗ੍ਰੀਨ ਨੇ 1979 ਵਿੱਚ ਟੀ.ਵੀ. ਸ਼ੋਅ ‘ਦਿ ਗ੍ਰੇਟ ਡਿਟੈਕਟਿਵ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸਨੇ ਉਨ੍ਹਾਂ ਨੂੰ ਪਛਾਣ ਦਿਵਾਈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਮਿਹਨਤ ਨਾਲ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ, ਸਗੋਂ ਹੋਰ ਵਿਦੇਸ਼ੀ ਕਲਾਕਾਰਾਂ ਲਈ ਰਾਹ ਖੋਲ੍ਹਣ ਵਿੱਚ ਵੀ ਮਦਦ ਕੀਤੀ। ਉਨ੍ਹਾਂ ਦੀ ਅਦਾਕਾਰੀ ਦੀ ਪ੍ਰਸ਼ੰਸਾ ਹੁੰਦੀ ਰਹੀ ਅਤੇ ਉਨ੍ਹਾਂ ਨੇ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ।

ਉਨ੍ਹਾਂ ਦੀ ਵਿਸ਼ਵਵਿਆਪੀ ਪ੍ਰਸਿੱਧੀ ਦਾ ਸਿਖਰ ਫਿਲਮ ‘ਡਾਂਸ ਵਿਦ ਵੁਲਵਜ਼’ ਨਾਲ ਆਇਆ, ਜਿਸ ਨੂੰ 12 ਆਸਕਰ ਨਾਮਜ਼ਦਗੀਆਂ ਅਤੇ 7 ਆਸਕਰ ਪੁਰਸਕਾਰ ਮਿਲੇ। ਇਸ ਫ਼ਿਲਮ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਵੀਆਂ ਉਚਾਈਆਂ ‘ਤੇ ਲੈ ਗਿਆ। ਗ੍ਰਾਹਮ ਗ੍ਰੀਨ ਆਪਣੇ ਸਮੇਂ ਦੇ ਸਭ ਤੋਂ ਸਤਿਕਾਰਤ ਅਦਾਕਾਰਾਂ ਵਿੱਚੋਂ ਇੱਕ ਸਨ ਅਤੇ ਸਿਨੇਮਾ ਜਗਤ ਵਿੱਚ ਇੱਕ ਅਮਿੱਟ ਛਾਪ ਛੱਡ ਗਏ। ਉਨ੍ਹਾਂ ਦੀ ਮੌਤ ਦੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਪਰ ਉਨ੍ਹਾਂ ਦੀ ਯੋਗਤਾ ਅਤੇ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਾਣਕਾਰੀ ਦੇ ਅਨੁਸਾਰ, ਗ੍ਰਾਹਮ ਗ੍ਰੀਨ ਨੇ ਆਪਣੇ ਜੀਵਨ ਕਾਲ ਵਿੱਚ ਲਗਭਗ 1 ਮਿਲੀਅਨ ਡਾਲਰ ਦੀ ਕੁੱਲ ਜਾਇਦਾਦ ਕਮਾ ਲਈ ਹੈ ਜੋ ਕਿ ਉਸਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments