ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ (ਆਰ.ਪੀ) ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਉਹ 63 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।
15 ਦਿਨਾਂ ਤੋਂ ਚਲ ਰਿਹਾ ਸੀ ਇਲਾਜ
ਆਰ.ਪੀ. ਸ਼ਰਮਾ ਚੰਡੀਗੜ੍ਹ ਪੀ.ਜੀ.ਆਈ. ਵਿਚ ਪਿਛਲੇ 15 ਦਿਨਾਂ ਤੋਂ ਇਲਾਜ ਅਧੀਨ ਸਨ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ, ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਆਈ.ਸੀ.ਯੂ. ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਨੇ ਅੱਜ ਆਖਰੀ ਸਾਹ ਲਿਆ।
ਪਰਿਵਾਰ ਦਾ ਮਹੱਤਵਪੂਰਨ ਸਹਾਰਾ
ਆਰ.ਪੀ. ਸ਼ਰਮਾ ਪਾਵਰ ਗ੍ਰਿਡ ਤੋਂ ਏ.ਜੀ.ਐਮ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹ ਅਸ਼ਵਨੀ ਸ਼ਰਮਾ ਦੀ ਜ਼ਿੰਦਗੀ ਵਿੱਚ ਇੱਕ ਮਜ਼ਬੂਤ ਸਹਾਰਾ ਸਮਝੇ ਜਾਂਦੇ ਸਨ। ਪਿਤਾ ਵਰਗੇ ਮੰਨੇ ਜਾਣ ਵਾਲੇ ਆਰ.ਪੀ. ਸ਼ਰਮਾ ਹਰ ਮੁਸ਼ਕਲ ਸਮੇਂ ਆਪਣੇ ਛੋਟੇ ਭਰਾ ਦੇ ਨਾਲ ਖੜੇ ਰਹਿੰਦੇ ਸਨ। ਦੋਹਾਂ ਭਰਾ ਇਕੱਠੇ ਪਰਿਵਾਰ ਵੱਜੋਂ ਇੱਕ ਹੀ ਘਰ ਵਿੱਚ ਰਹਿੰਦੇ ਸਨ।
29 ਅਗਸਤ ਨੂੰ ਕੀਤੇ ਜਾਣਗੇ ਅੰਤਿਮ ਸਸਕਾਰ
ਪਰਿਵਾਰ ਅਨੁਸਾਰ, ਆਰ.ਪੀ. ਸ਼ਰਮਾ ਦਾ ਅੰਤਿਮ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵਲ ਹਸਪਤਾਲ ਨੇੜੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਭਾਜਪਾ ਆਗੂਆਂ ਅਤੇ ਵਰਕਰਾਂ ਨੇ ਆਰ.ਪੀ. ਸ਼ਰਮਾ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।











