Homeਪੰਜਾਬਭੱਲਾ ਸਾਬ੍ਹ ਦਾ ਹੋਇਆ ਅੰਤਿਮ ਸਸਕਾਰ

ਭੱਲਾ ਸਾਬ੍ਹ ਦਾ ਹੋਇਆ ਅੰਤਿਮ ਸਸਕਾਰ

ਮੋਹਾਲੀ : ਪੰਜਾਬੀ ਸਿਨੇਮਾ ਅਤੇ ਕਾਮੇਡੀ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਹੈ। ਆਪਣੀ ਹਾਸੇ ਨਾਲ ਲੱਖਾਂ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਵਾਲੇ ਪੰਜਾਬੀ ਸਿਨੇਮਾ ਦੇ ਥੰਮ੍ਹ ਡਾ. ਜਸਵਿੰਦਰ ਸਿੰਘ ਭੱਲਾ ਹੁਣ ਸਾਡੇ ਵਿੱਚ ਨਹੀਂ ਰਹੇ।

ਉਨ੍ਹਾਂ ਦਾ ਬੀਤੇ ਦਿਨ 65 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਸੈਕਟਰ-62 ਸਥਿਤ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ । ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਹੈ ।ਉਨ੍ਹਾਂ ਦਾ ਅੰਤਿਮ ਸਸਕਾਰ ਹੋ ਗਿਆ ਹੈ ।

ਉਨ੍ਹਾਂ ਦੇ ਸਸਕਾਰ ‘ਤੇ ਪੰਜਾਬੀ ਇੰਡਸਟਰੀ ਦੇ ਉੱਘੇ ਚਿਹਰੇ ਗਿੱਪੀ ਗਰੇਵਾਲ , ਬਿੰਨੂ ਢਿਲੋਂ , ਦਿਲਜੀਤ ਦੁਸਾਂਝ ਅਤੇ ਹੋਰ ਵੀ ਕਈ ਅਦਾਕਾਰ ਪਹੁੰਚੇ । ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ , ਗਿੱਪੀ ਗਰੇਵਾਲ ਤੇ ਬਿੰਨੂ ਢਿਲੋਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ । ਇਸ ਦੌਰਾਨ ਅਦਾਕਾਰਾ ਅਮਰਨੂਰੀ ਵੀ ਭਾਵੁਕ ਹੋ ਗਏ ।

ਜਸਵਿੰਦਰ ਭੱਲਾ ਦਾ ਦੇਹਾਂਤ ਸਿਰਫ਼ ਇੱਕ ਕਲਾਕਾਰ ਦਾ ਦੇਹਾਂਤ ਨਹੀਂ ਹੈ, ਸਗੋਂ ਇੱਕ ਯੁੱਗ ਦਾ ਅੰਤ ਹੈ ਜਿਸਨੇ ਪੰਜਾਬ ਨੂੰ ਦਿਲੋਂ ਹੱਸਣਾ ਸਿਖਾਇਆ । ਉਨ੍ਹਾਂ ਦਾ ਹਾਸਾ, ਉਨ੍ਹਾਂ ਦੇ ਕਿਰਦਾਰ ਅਤੇ ਉਨ੍ਹਾਂ ਦੀ ਕਲਾ ਹਮੇਸ਼ਾ ਅਮਰ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments