Homeਦੇਸ਼ਮੱਧ ਪ੍ਰਦੇਸ਼ ਦੀ ਟਰੱਕ ਐਸੋਸੀਏਸ਼ਨ ਨੇ ਪੀ.ਐੱਮ ਮੋਦੀ ਨੂੰ ਲਿਖਿਆ ਇਕ ਪੱਤਰ...

ਮੱਧ ਪ੍ਰਦੇਸ਼ ਦੀ ਟਰੱਕ ਐਸੋਸੀਏਸ਼ਨ ਨੇ ਪੀ.ਐੱਮ ਮੋਦੀ ਨੂੰ ਲਿਖਿਆ ਇਕ ਪੱਤਰ ,ਕਿਹਾ- ਫੌਜ ਦੀ ਆਵਾਜਾਈ ਲਈ ਤਿਆਰ ਸਾਢੇ ਸੱਤ ਲੱਖ ਟਰੱਕ

ਇੰਦੌਰ : ਮੱਧ ਪ੍ਰਦੇਸ਼ ਦੀ ਟਰੱਕ ਐਸੋਸੀਏਸ਼ਨ ਨੇ ਵੀ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਰੁੱਧ ਚਲਾਏ ਜਾ ਰਹੇ ਆਪ੍ਰੇਸ਼ਨ ਸਿੰਦੂਰ ਲਈ ਮਦਦ ਦਾ ਹੱਥ ਵਧਾਇਆ ਹੈ। ਮੱਧ ਪ੍ਰਦੇਸ਼ ਦੀ ਟਰੱਕ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ ਅਤੇ ਫੌਜ ਨੂੰ ਆਪਣੇ ਟਰੱਕ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ।

ਅੱਜ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੀ.ਐਲ. ਮੁਕਾਤੀ ਨੇ ਕਿਹਾ ਕਿ ਸੂਬੇ ਦੇ ਸਾਢੇ ਸੱਤ ਲੱਖ ਟਰੱਕ ਫੌਜ ਦੀ ਆਵਾਜਾਈ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਰਗਿਲ ਯੁੱਧ ਵਿੱਚ ਵੀ ਐਸੋਸੀਏਸ਼ਨ ਨੇ ਫੌਜ ਨੂੰ ਇਕ ਹਜ਼ਾਰ ਟਰੱਕ ਮੁਹੱਈਆ ਕਰਵਾਏ ਸਨ। ਟਰੱਕ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਲਿਖ ਕੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੱਕਾਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੇ ਡਰਾਈਵਰਾਂ ਅਤੇ ਕੰਡਕਟਰਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ ਅਤੇ ਐਮਰਜੈਂਸੀ ਲਈ 24 ਘੰਟੇ ਤਿਆਰ ਰਹਿਣ ਦਾ ਦਾਅਵਾ ਕੀਤਾ ਹੈ।

 

ਐਸੋਸੀਏਸ਼ਨ ਨੇ ਪੱਤਰ ਵਿੱਚ ਕਿਹਾ ਹੈ ਕਿ ਸਾਡਾ ਸੰਗਠਨ ਫੌਜ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਅਤੇ ਪ੍ਰਧਾਨ ਮੰਤਰੀ ਤੋਂ ਹੁਕਮ ਮਿਲਣ ‘ਤੇ ਟਰੱਕ ਉਪਲਬਧ ਕਰਵਾਏ ਜਾਣਗੇ। ਇਸ ਸਮੇਂ ਜਿੱਥੇ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਦੇਸ਼ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਦੇਸ਼ ਦੇ ਹਰ ਕੋਨੇ ਤੋਂ ਮਦਦ ਲਈ ਹੱਥ ਵੀ ਅੱਗੇ ਆ ਰਹੇ ਹਨ।

RELATED ARTICLES
- Advertisment -
Google search engine

Most Popular

Recent Comments