Homeਪੰਜਾਬਡੁਪਲੀਕੇਟ ਕਿਤਾਬਾਂ ਵੇਚਣ ਤੇ MBD ਕਿਤਾਬ ਨੂੰ ਬਣਾਉਣ ਵਾਲੇ 4 ਲੋਕਾਂ ਖ਼ਿਲਾਫ਼...

ਡੁਪਲੀਕੇਟ ਕਿਤਾਬਾਂ ਵੇਚਣ ਤੇ MBD ਕਿਤਾਬ ਨੂੰ ਬਣਾਉਣ ਵਾਲੇ 4 ਲੋਕਾਂ ਖ਼ਿਲਾਫ਼ ਕਾਪੀਰਾਈਟ ਦਾ ਮਾਮਲਾ ਦਰਜ

ਜਲੰਧਰ : ਥਾਣਾ 3 ਦੀ ਪੁਲਿਸ ਨੇ ਐੱਮ.ਬੀ.ਡੀ. ਪ੍ਰਕਾਸ਼ਕ ਦੀਆਂ ਡੁਪਲੀਕੇਟ ਕਿਤਾਬਾਂ ਵੇਚਣ ਵਾਲੀ ਪ੍ਰਿੰਟਿੰਗ ਪ੍ਰੈਸ ਅਤੇ ਐਮ.ਬੀ.ਡੀ. ਕਿਤਾਬ ਨੂੰ ਬਣਾਉਣ ਵਾਲੇ ਚਾਰ ਲੋਕਾਂ ਖ਼ਿਲਾਫ਼ ਕਾਪੀਰਾਈਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ‘ਚ ਨਾਮਜ਼ਦ ਤਿੰਨ ਵਿਅਕਤੀ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ‘ਚ ਹਨ। ਫੜੇ ਗਏ ਵਿਅਕਤੀ ਦੀ ਪਛਾਣ ਵਿਜੇ ਕੁਮਾਰ ਵਾਸੀ ਅਰਜੁਨ ਨਗਰ ਵਜੋਂ ਹੋਈ ਹੈ। ਇਨ੍ਹਾਂ ਫਰਾਰ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਪ੍ਰੀਤ ਪਬਲਿਸ਼ਰ, ਯੋਜਨਾ ਪ੍ਰਿੰਟਿੰਗ ਪ੍ਰੈਸ ਮਾਲਕ ਦੋਆਬਾ ਚੌਕ, ਗਾਂਧੀ ਬਿੰਦਰ ਵਾਸੀ ਕਿਸ਼ਨਪੁਰਾ ਚੌਕ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੇਵ ਸਿੰਘ ਵਾਸੀ ਅਰਜੁਨ ਨਗਰ ਨੇ ਦੱਸਿਆ ਕਿ ਉਹ ਐਮ.ਬੀ.ਡੀ. ਸੇਲਜ਼ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਹਨ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਪ੍ਰੀਤ ਪਬਲਿਸ਼ਰ ਦਾ ਮਾਲਕ ਹੈ। ਉਹ ਕੰਪਨੀ ਦੀ ਇਜਾਜ਼ਤ ਤੋਂ ਬਿਨਾਂ ਕਿਤਾਬਾਂ ਛਾਪ ਕੇ ਬਾਜ਼ਾਰ ਵਿੱਚ ਵੇਚ ਰਿਹਾ ਹੈ। ਜਿਸ ਦੀ ਸ਼ਿਕਾਇਤ ‘ਤੇ ਥਾਣਾ-3 ਦੀ ਪੁਲਿਸ ਨੇ ਅੱਡਾ ਟਾਂਡਾ ਗੇਟ ਨੇੜੇ ਸਥਿਤ ਇਕ ਦੁਕਾਨ ‘ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਫਰਾਰ ਵਿਅਕਤੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments