ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਦੇਸ਼ ਵਿਚ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ। ਕੈਰੇਬੀਅਨ ਦੇਸ਼ ਡੋਮਿਨਿਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ – ‘ਡੋਮਿਨਿਕਾ ਅਵਾਰਡ ਆਫ਼ ਆਨਰ’ ਦੇਣ ਦਾ ਐਲਾਨ ਕੀਤਾ ਹੈ।
ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਪੁਰਸਕਾਰ ਕੋਵਿਡ-19 ਮਹਾਂਮਾਰੀ ਦੌਰਾਨ ਡੋਮਿਨਿਕਾ ਦੀ ਮਦਦ ਕਰਨ ਲਈ ਦਿੱਤਾ ਜਾ ਰਿਹਾ ਹੈ। ਭਾਰਤ ਨੇ ਫਰਵਰੀ 2021 ਵਿੱਚ ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੀਆਂ 70 ਹਜ਼ਾਰ ਖੁਰਾਕਾਂ ਡੋਮਿਨਿਕਾ ਨੂੰ ਭੇਜੀਆਂ ਸਨ। ਇਹ ਟੀਕਾ ਡੋਮਿਨਿਕਾ ਅਤੇ ਇਸ ਦੇ ਗੁਆਂਢੀ ਕੈਰੇਬੀਅਨ ਦੇਸ਼ਾਂ ਲਈ ਲਾਭਦਾਇਕ ਸੀ। ਇਹ ਪੁਰਸਕਾਰ ਡੋਮਿਨਿਕਾ ਦੇ ਸਿਹਤ ਢਾਂਚੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੇ ਸਹਿਯੋਗ ਲਈ ਦਿੱਤਾ ਜਾ ਰਿਹਾ ਹੈ।
ਡੋਮਿਨਿਕਾ ਦੇ ਰਾਸ਼ਟਰਪਤੀ ਸਿਲਵੇਨੀ ਬਰਟਨ ਗੁਆਨਾ ਵਿੱਚ ਭਾਰਤ-ਕੈਰੀਕਾਮ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਮੋਦੀ 19 ਤੋਂ 21 ਨਵੰਬਰ ਤੱਕ ਗੁਆਨਾ ਦੇ ਦੌਰੇ ‘ਤੇ ਹੋਣਗੇ। ਇਸ ਸਾਲ 9 ਜੁਲਾਈ ਨੂੰ ਰੂਸ ਨੇ ਪੀਐਮ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਦ ਅਪੋਸਟਲ’ ਨਾਲ ਸਨਮਾਨਿਤ ਕੀਤਾ ਸੀ। ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਭਾਰਤ ਤੋਂ ਪਹਿਲੇ ਅਤੇ ਚੌਥੇ ਗੈਰ-ਰੂਸੀ ਵਿਅਕਤੀ ਬਣ ਗਏ ਹਨ। ਹੁਣ ਤੱਕ 13 ਦੇਸ਼ਾਂ ਨੇ ਪੀਐਮ ਮੋਦੀ ਨੂੰ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਹੈ।