Homeਪੰਜਾਬਤੜਪਾਉਗੇ, ਤੜਪਾ ਲੌ, ਹਮ ਤੜਪ ਤੜਪ ਕਰ ਭੀ ਤੁਮਹਾਰੇ ਗੀਤ ਗਾਏਂਗੇ____ ਦੋਗਾਨੇ...

ਤੜਪਾਉਗੇ, ਤੜਪਾ ਲੌ, ਹਮ ਤੜਪ ਤੜਪ ਕਰ ਭੀ ਤੁਮਹਾਰੇ ਗੀਤ ਗਾਏਂਗੇ____ ਦੋਗਾਨੇ ਤੇ ਵਜੀਆਂ ਤਾਲੀਆਂ

ਪਟਿਆਲਾ , (ਜਗਪ੍ਰੀਤ ਸਿੰਘ ਮਹਾਜਨ) : ” ਰਿਆਜ ਨਿਊਜੀਕਲ ਫੋਰ ਪਟਿਆਲਾ” ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ । ਸੋਸਾਈਟੀ ਦੇ ਮੈਂਬਰਾਂ ਸ੍ਰੀ ਸੁਸ਼ੀਲ ਕੁਮਾਰ ਅਤੇ ਅਨੁਦੀਪ ਬ੍ਰਾੜ ਵੱਲੋਂ “ਕਿਆ ਯਹੀ ਪਿਆਰ ਹੈ”, ਮੈਡਮ ਅਰਵਿੰਦਰ ਕੌਰ ਵੱਲੋਂ “ਤੜਪਾਉਗੇ, ਤੜਪਾ ਲੈ, ਹਮ ਤੜਪ ਤੜਪ ਕਰ ਭੀ ਤੁਮਹਾਰੇ ਗੀਤ ਗਾਏਂਗੇ”, ਪਵਨ ਕਾਲੀਆ ਅਤੇ ਸੁਨੀਤਾ ਕਾਲੀਆ ਵੱਲੋਂ “ਛੇੜੋ ਨਾ ਮੇਰੀ ਜ਼ੁਲਫ਼, ਐਨ.ਕੇ.ਸਾ਼ਹੀ ਵੱਲੋਂ ” ਜਿੰਦਗੀ ਕੇ ਸਫ਼ਰ ਮੇ, ਏ.ਕੇ. ਸੂਦ ਵੱਲੋਂ “ਖਿ਼ਲਤੇ ਹੈਂ ਗੂਲ ਯਹਾ”, ਪਰਮਜੀਤ ਕੌਰ ਵੱਲੋਂ “ਚਰਖਾ ਮੇਰਾ ਰੰਗਲਾ” ਤੋਂ ਇਲਾਵਾ ਸ੍ਰੀ ਬਲਦੇਵ ਕ੍ਰਿਸਨ ਵੱਲੋਂ “ਇਕ ਅਜਨਬੀ ਹਸੀਨਾ ਸੇ”, ਮਧੂਸੂਦਨ ਸਿਆਨ ਵੱਲੋ “ਤੇਰੇ ਚੇਹਰੇ ਮੈਂ ਵੋ ਜਾਦੂ ਹੈ”, ਬਿਮਲ ਕੁਮਾਰ ਵੱਲੋਂ ” ਦਿਲ ਆਜ ਸਾ਼ਇਰਅਰ ਹੈ”, ਬਬਲ ਅਰੋੜਾ ਵੱਲ “ਸਮਾਂ ਹੈ ਸੁਹਾਨਾ”, ਲਲਿਤ ਛਾਬੜਾ ਵੱਲੋਂ “ਘੁੰਗਰੂ ਕੀ ਤਰਾਂ”, ਡਾ. ਇੰਦਰਜੀਤ ਸਿੰਘ ਵੱਲੋ “ਦਿਲ ਮੇ ਆਗ ਲਗਾਏ”, ਮੈਡਮ ਅਰਵਿੰਦਰ ਕੌਰ ਅਤੇ ਹਰਵਿੰਦਰ ਸਿੰਘ ਵੱਲੋਂ “ਉ ਮੇਰੀ ਜਾਨ, ਬੋਲ ਮੇਰੀ ਜਾ” ਆਦਿ ਗਾਇਕਾਂ ਨੇ ਅਪਣੀ ਅਵਾਜ਼ ਵਿੱਚ ਪੁਰਾਣੇ ਗੀਤਾਂ ਨੂੰ ਦੁਹਰਾਇਆ । ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਦੀ ਭਰਪੂਰ ਸਲਾਹਨਾ ਕੀਤੀ ਗਈ । ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਬਾਖੂ਼ਬੀ ਨਿਭਾਈ ਗਈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments