Homeਸੰਸਾਰਡੋਨਾਲਡ ਟਰੰਪ ਨੇ ਸੂਜ਼ੀ ਵਾਈਲਸ ਨੂੰ 'ਚੀਫ ਆਫ ਸਟਾਫ' ਦੇ ਅਹੁਦੇ 'ਤੇ...

ਡੋਨਾਲਡ ਟਰੰਪ ਨੇ ਸੂਜ਼ੀ ਵਾਈਲਸ ਨੂੰ ‘ਚੀਫ ਆਫ ਸਟਾਫ’ ਦੇ ਅਹੁਦੇ ‘ਤੇ ਕੀਤਾ ਨਿਯੁਕਤ

ਅਮਰੀਕਾ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਨੇ ਆਪਣੀ ਮੁਹਿੰਮ ਦੀ ਮੈਨੇਜਰ ਸੂਜ਼ੀ ਵਾਈਲਸ (Manager Susie Wiles) ਨੂੰ ਚੀਫ ਆਫ ਸਟਾਫ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਇਸ ਪ੍ਰਭਾਵਸ਼ਾਲੀ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਮਹਿਲਾ ਹਨ , ਜੋ ਵ੍ਹਾਈਟ ਹਾਊਸ ਦੇ ਪ੍ਰਸ਼ਾਸਨਿਕ ਦਫ਼ਤਰ ਦੀ ਅਗਵਾਈ ਕਰਨਗੇ।

ਟਰੰਪ ਨੇ ਸੂਜ਼ੀ ਵਾਈਲਸ ਨੂੰ ‘ਜੇਤੂ ਮੁਹਿੰਮ ਪ੍ਰਬੰਧਕ’ ਕਿਹਾ ਅਤੇ ਕਿਹਾ ਕਿ ਇਸ ਸਨਮਾਨ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਹਨ, ਕਿਉਂਕਿ ਉਹ ਅਮਰੀਕਾ ਦੀ ਪਹਿਲੇ ਮਹਿਲਾ ਚੀਫ ਆਫ ਸਟਾਫ ਬਣ ਗਏ ਹਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤੇ ਗਏ ਆਪਣੇ ਬਿਆਨ ‘ਚ ਟਰੰਪ ਨੇ ਕਿਹਾ, ‘ਸੂਜ਼ੀ ਮਜ਼ਬੂਤ, ਬੁੱਧੀਮਾਨ, ਨਵੀਨਤਾਕਾਰੀ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਪਸੰਦ ਕਰਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ।’

ਟਰੰਪ ਦੇ ਪ੍ਰਸ਼ਾਸਨ ਦੀ ਇਹ ਪਹਿਲੀ ਨਿਯੁਕਤੀ ਹੈ ਅਤੇ ਉਨ੍ਹਾਂ ਦੀ ਪਰਿਵਰਤਨ ਟੀਮ ਮੁੱਖ ਅਹੁਦਿਆਂ ਲਈ ਉਮੀਦਵਾਰ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੀ ਹੈ। ਚੀਫ਼ ਆਫ਼ ਸਟਾਫ਼ ਰਾਸ਼ਟਰਪਤੀ ਦੇ ਕੰਮਕਾਜ, ਰਾਸ਼ਟਰਪਤੀ ਅਤੇ ਹੋਰ ਸਰਕਾਰੀ ਵਿਭਾਗਾਂ ਵਿਚਕਾਰ ਤਾਲਮੇਲ ਬਣਾਉਣ ਅਤੇ ਨੀਤੀਗਤ ਫ਼ੈਸਲਿਆਂ ਦੀ ਅਗਵਾਈ ਕਰਨ ਵਿੱਚ ਭੂਮਿਕਾ ਨਿਭਾਉਣ ਲਈ ਮਹੱਤਵਪੂਰਨ ਹੈ।

ਮੁਹਿੰਮ ‘ਚ ਸੂਜ਼ੀ ਵਾਈਲਸ ਦੇ ਯੋਗਦਾਨ ਦੀ ਤਾਰੀਫ ਕਰਦੇ ਹੋਏ ਟਰੰਪ ਨੇ ਕਿਹਾ, ‘ਉਨ੍ਹਾਂ ਨੇ ਅਮਰੀਕੀ ਰਾਜਨੀਤੀ ਦੇ ਇਤਿਹਾਸ ‘ਚ ਸਭ ਤੋਂ ਵੱਡੀ ਜਿੱਤ ਹਾਸਲ ਕਰਨ ‘ਚ ਮੇਰੀ ਮਦਦ ਕੀਤੀ।’ ਟਰੰਪ ਨਾਲ ਕੰਮ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਪਿਛਲੇ ਕਾਰਜਕਾਲ ਵਿੱਚ ਟਰੰਪ ਦੇ ਚਾਰ ਚੀਫ਼ ਆਫ਼ ਸਟਾਫ਼ ਬਦਲ ਗਏ ਹਨ, ਜਿਨ੍ਹਾਂ ਵਿੱਚ ਜਨਰਲ ਜੌਹਨ ਕੈਲੀ ਵੀ ਸ਼ਾਮਲ ਹੈ, ਜਿਨ੍ਹਾਂ ਨੇ ਬਾਅਦ ਵਿੱਚ ਟਰੰਪ ਖ਼ਿਲਾਫ਼ ਬਿਆਨ ਦਿੱਤੇ ਸਨ। ਉਨ੍ਹਾਂ ਟਰੰਪ ਦੀ ‘ਫਾਸ਼ੀਵਾਦੀ’ ਦੱਸਦਿਆਂ ਆਲੋਚਨਾ ਕੀਤੀ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ।

67 ਸਾਲਾਂ ਵਾਈਲਸ ਨੇ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ਜੂਨੀਅਰ ਦੀ ਮੁਹਿੰਮ ‘ਤੇ ਕੰਮ ਕੀਤਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਰਾਜਨੀਤਿਕ ਖੇਤਰ ਵਿੱਚ ਤਰੱਕੀ ਪ੍ਰਾਪਤ ਕੀਤੀ ਅਤੇ ਕਈ ਨੇਤਾਵਾਂ ਅਤੇ ਰਾਜਪਾਲਾਂ ਦੀਆਂ ਮੁਹਿੰਮਾਂ ਵਿੱਚ ਮੁੱਖ ਭੂਮਿਕਾ ਨਿਭਾਈ। 2016 ਵਿੱਚ ਫਲੋਰੀਡਾ ਵਿੱਚ ਟਰੰਪ ਦੀ ਮੁਹਿੰਮ ਦੀ ਅਗਵਾਈ ਵੀ ਕੀਤੀ। 2022 ਵਿੱਚ, ਟਰੰਪ ਨੇ ਉਨ੍ਹਾਂ ਨੂੰ ‘ਸੇਵ ਅਮਰੀਕਾ ਪੋਲੀਟੀਕਲ ਐਕਸ਼ਨ ਕਮੇਟੀ’ ਦਾ ਮੁਖੀ ਨਿਯੁਕਤ ਕੀਤਾ, ਜੋ ਕਿ ਉਨ੍ਹਾਂ ਦੇ ਫੰਡ ਇਕੱਠਾ ਕਰਨ ਦੇ ਯਤਨਾਂ ਦਾ ਹਿੱਸਾ ਸਨ। ਮੁਹਿੰਮ ਤੇਜ਼ ਹੋਣ ਨਾਲ ਉਹ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਬਣ ਗਏ ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments