Home ਦੇਸ਼ ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ’ਚ ਮੱਚੀ ਭਗਦੜ, 9 ਸ਼ਰਧਾਲੂਆਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ’ਚ ਮੱਚੀ ਭਗਦੜ, 9 ਸ਼ਰਧਾਲੂਆਂ ਦੀ ਮੌਤ

0

ਤੇਲੰਗਾਨਾ : ਤੇਲੰਗਾਨਾ ਵਿੱਚ ਅਦਾਕਾਰ ਵਿਜੇ ਦੀ ਰੈਲੀ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਵਿੱਚ ਅੱਜ ਭਗਦੜ ਦੀ ਵੱਡੀ ਘਟਨਾ ਵਾਪਰ ਗਈ ਹੈ। ਸ੍ਰੀਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੁੱਗਾ ਵਿੱਚ ਸਥਿਤ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਭਗਦੜ ਮੱਚ ਗਈ। ਹਾਦਸੇ ਵਿੱਚ ਹੁਣ ਤੱਕ 9 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ‘ਤੇ ਸੀਐਮ ਚੰਦਰਬਾਬੂ ਨਾਇਡੂ ਨੇ ਦੁੱਖ ਜ਼ਾਹਰ ਕੀਤਾ ਹੈ। ਕਿਹਾ ਕਿ ਦੁਖਦਾਈ ਘਟਨਾ ਵਿੱਚ ਸ਼ਰਧਾਲੂਆਂ ਦੀ ਮੌਤ ਬਹੁਤ ਹੀ ਦਿਲ ਦਹਿਲਾਉਣ ਵਾਲੀ ਹੈ। ਮੈਂ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਜਲਦੀ ਅਤੇ ਸਹੀ ਇਲਾਜ ਦੇਣ ਦੇ ਨਿਰਦੇਸ਼ ਦਿੱਤੇ ਹਨ।

ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਸ਼ਰਧਾਲੂਆਂ ਦੀ ਕਾਫ਼ੀ ਭੀੜ ਹੋ ਗਈ ਸੀ। ਪੌੜੀਆਂ ਚੜ੍ਹ ਕੇ ਲੋਕ ਉੱਪਰ ਜਾ ਰਹੇ ਸਨ। ਉਦੋਂ ਹੀ ਅਫ਼ਰਾ-ਤਫ਼ਰੀ ਸ਼ੁਰੂ ਹੋਈ ਅਤੇ ਭਗਦੜ ਮੱਚ ਗਈ। ਇਸ ਨਾਲ ਲੋਕ ਇੱਕ ਦੂਜੇ ‘ਤੇ ਵੀ ਡਿੱਗੇ। ਕਈ ਲੋਕ ਦੱਬ ਕੇ ਮਰ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ, ਛਾਤੀ ਨੂੰ ਵੀ ਦਬਾਇਆ ਪਰ ਉਹ ਅਸਫਲ ਰਹੇ।

ਆਂਧਰਾ ਪ੍ਰਦੇਸ਼ ਦੇ ਸੀ.ਐਮ.ਓ. ਦਫ਼ਤਰ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕਾਦਸ਼ੀ ਦੇ ਮੌਕੇ ‘ਤੇ ਮੰਦਰ ਵਿੱਚ ਭਾਰੀ ਭੀੜ ਇਕੱਠੀ ਹੋਈ ਸੀ। ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਭੀੜ ਵੱਧ ਗਈ, ਜਿਸ ਕਾਰਨ ਅਚਾਨਕ ਭਗਦੜ ਮੱਚ ਗਈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ। ਸੀ.ਐਮ.ਓ. ਨੇ ਜਾਣਕਾਰੀ ਦਿੱਤੀ ਕਿ ਰਾਜ ਦੇ ਖੇਤੀਬਾੜੀ ਮੰਤਰੀ ਕੇ. ਅਤਚੰਨਾਇਡੂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਮੰਦਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਘਟਨਾ ਸਥਾਨ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version