ਬਿਹਾਰ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਇੱਕ ਮੰਦਰ ਵਿੱਚ ਭਗਦੜ ਮਚ ਗਈ ਹੈ। ਘਟਨਾ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਕਈ ਲੋਕ ਗੰਭੀਰ ਜ਼ਖਮੀ ਹਨ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਰ ਦੇ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਹਾਦਸੇ ਤੇ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਦੋਵੇ ਡਿਪਟੀ ਸੀ.ਐੱਮ ਸ਼ੋਕ ਪ੍ਰਗਟ ਕਰ ਚੁੱਕੇ ਹਨ।
ਦੱਸ ਦਈਏ ਕਿ ਨਾਲੰਦਾ ਸ਼ੀਤਲਾ ਮੰਦਰ ਭਗਦੜ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦੁੱਖ ਪ੍ਰਗਟ ਕੀਤਾ ਹੈ। ਇਸ ਦੌਰਾਨ ਸ਼ਰਧਾਲੂਆਂ ਦੀਆਂ ਮੌਤਾਂ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਉਨ੍ਹਾਂ ਐਲਾਨ ਕੀਤਾ ਕਿ ਸ਼ਰਧਾਲੂਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਭਗਦੜ ਵਿੱਚ ਜਾਨ ਗੁਆਉਣ ਵਾਲੇ ਅੱਠ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਅਤੇ ਆਫ਼ਤ ਪ੍ਰਬੰਧਨ ਵਿਭਾਗ ਤੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵ ਭਗਦੜ ਪੀੜਤਾਂ ਨੂੰ ਪ੍ਰਤੀ ਵਿਅਕਤੀ ਲਗਭਗ 6 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ।
ਚੈਤਰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਉਮੜੀ ਭੀੜ
ਦੱਸਿਆ ਜਾ ਰਿਹਾ ਹੈ ਕਿ ਅੱਜ ਚੈਤਰਾ ਮਹੀਨੇ ਦਾ ਆਖਰੀ ਮੰਗਲਵਾਰ ਹੈ। ਇਸ ਮੌਕੇ ਸ਼ੀਤਲਾ ਮਾਤਾ ਮੰਦਰ ਵਿੱਚ ਲੱਗੇ ਮੇਲੇ ਅਤੇ ਦਰਸ਼ਨ ਅਤੇ ਪੂਜਾ ਲਈ ਵੱਡੀ ਭੀੜ ਇਕੱਠੀ ਹੋਈ ਸੀ। ਪਰ ਇੰਨ੍ਹੀ ਭੀੜ ਨੂੰ ਸੰਭਾਲਣ ਦੇ ਲਈ ਇਜਾਜਤ ਨਾ ਦੇ ਬਰਾਬਰ ਸੀ। ਨਾ ਮੰਦਿਰ ਪ੍ਰਸ਼ਾਸ਼ਨ ਨੇ ਲਾਈਨਾਂ ਵਿੱਚ ਦਰਸ਼ਨ ਕਰਵਾਉਣ ਦੇ ਲਈ ਇਤਜ਼ਾਮ ਕੀਤੇ ਸਨ। ਨਾ ਹੀ ਪੁਲਿਸ ਪੁਲਿਸ ਸੁਰੱਖਿਆ ਦਾ ਕੋਈ ਪ੍ਰਬੰਧ ਸੀ। ਜਿਸਦਾ ਨਤੀਜਾ ਭਗਦੜ ਦੇ ਰੂਪ ਵਿੱਚ ਸਾਹਮਣੇ ਆਇਆ। ਸ਼ਰਧਾਲੂ ਦਰਸ਼ਨ ਕਰਨ ਦੀ ਜਲਦਬਾਜੀ ਵਿੱਚ ਕਤਾਰ ਤੋੜ ਕੇ ਅੱਗੇ ਵੱਧਣ ਲੱਗੇ।
ਜਲਦੀ ਦਰਸ਼ਨ ਕਰਨ ਦੀ ਦੌੜ ਵਿੱਚ ਧੱਕਾ-ਮੁੱਕੀ
ਚਸ਼ਮਦੀਦਾਂ ਦੇ ਅਨੁਸਾਰ, ਜਲਦੀ ਦਰਸ਼ਨ ਕਰਨ ਦੀ ਦੌੜ ਵਿੱਚ ਲੋਕਾਂ ਦੀ ਬਹਿਸ ਹੋ ਗਈ। ਧੱਕਾ-ਮੁੱਕੀ ਹੋਣ ਲੱਗੀ ਤੇ ਫਿਰ ਲੋਕ ਡਿੱਗਦੇ ਗਏ। ਦੇਖਦੇ ਹੀ ਦੇਖਦੇ ਭਗਦੜ ਮਚ ਗਈ। ਧੱਕੇ ਲੱਗਣ ਨਾਲ ਲੋਕ ਇੱਕ ਦੂਜੇ ‘ਤੇ ਡਿੱਗ ਪਏ। ਭਗਦੜ ਮਚਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਇੱਧਰ-ਉੱਧਰ ਭੱਜ ਰਹੇ ਲੋਕਾਂ ਨੂੰ ਕੰਟਰੋਲ ਕਰਕੇ ਮੰਦਰ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਗਿਆ। ਜ਼ਖਮੀ ਪਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹੁਣ ਤੱਕ 8 ਲੋਕ ਮਰ ਚੁੱਕੇ ਹਨ।
ਮੰਦਰ ਹਾਦਸੇ ਲਈ ਪੁਲਿਸ ਅਤੇ ਪ੍ਰਸ਼ਾਸਨ ਜ਼ਿੰਮੇਵਾਰ
ਦੱਸ ਦੇਈਏ ਕਿ ਮੰਦਿਰ ਵਿੱਚ ਮਚੀ ਭਗਦੜ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅੱਜ ਨਾਲੰਦਾ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆ ਰਹੇ ਹਨ। ਉਹ ਇੱਥੇ ਦੀਖਿਆੰਤ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਲਈ ਪੁਲਿਸ ਦੀਆਂ ਟੀਮਾਂ ਉੱਥੇ ਸੁਰੱਖਿਆ ਵਿੱਚ ਵਿਅਸਤ ਹਨ, ਜਦਕਿ ਉੱਥੋਂ ਪਹਿਲਾਂ ਪੁਲਿਸ ਨੂੰ ਜ਼ਿਲ੍ਹੇ ਵਿੱਚ ਹਰ ਰੋਜ਼ ਹੋਣ ਵਾਲੇ ਪ੍ਰੋਗਰਾਮਾਂ ਦੀ ਚਿੰਤਾ ਕਰਨੀ ਚਾਹੀਦੀ ਸੀ। ਪਰ ਪੁਲਿਸ ਦਾ ਧਿਆਨ ਭਟਕਣ ਅਤੇ ਅਣਹੋਨੀ ਹੋ ਗਈ। ਇਸ ਲਈ ਪੁਲਿਸ ਹੀ ਹਾਦਸੇ ਦੇ ਲਈ ਜ਼ਿੰਮੇਦਾਰ ਹੈ।
