HomePunjab8.49 ਕਰੋੜ ਦੀ ਲੁੱਟ ਦਾ ਮਾਮਲਾ : ਪੁਲਿਸ ਨੇ ਕੀਤਾ ਇੱਕ ਹੋਰ...

8.49 ਕਰੋੜ ਦੀ ਲੁੱਟ ਦਾ ਮਾਮਲਾ : ਪੁਲਿਸ ਨੇ ਕੀਤਾ ਇੱਕ ਹੋਰ ਵੱਡਾ ਖੁਲਾਸਾ

ਲੁਧਿਆਣਾ : ਸੀ.ਐਮ.ਐਸ ਏਜੰਸੀ ‘ਚ 8.49 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਗ੍ਰਿਫ਼ਤਾਰ ਦੋਸ਼ੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਉਸ ਪੁਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਲੁੱਟ ਦੀ ਅਸਲ ਮਾਸਟਰਮਾਈਂਡ ਮਨਦੀਪ ਕੌਰ ਨਹੀਂ ਬਲਕਿ ਮਨਜਿੰਦਰ ਸਿੰਘ ਸੀ। ਮਨਜਿੰਦਰ ਨੇ ਮੋਨਾ ਨੂੰ ਇਸ ਵਾਰਦਾਤ ਲਈ ਮਨਾ ਲਿਆ ਸੀ।

ਪਹਿਲਾਂ ਫੜੇ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਨੇ ਮਨਦੀਪ ਕੌਰ ਉਰਫ ਮੋਨਾ ਨੂੰ ਮਾਸਟਰਮਾਈਂਡ ਦੱਸਿਆ ਸੀ ਪਰ ਹੁਣ ਪੁੱਛਗਿੱਛ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਇੱਕ ਮਹੀਨਾ ਪਹਿਲਾਂ ਤੋਂ ਹੀ ਮੁਲਜ਼ਮ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਸਨ। ਘਟਨਾ ਤੋਂ ਇਕ ਦਿਨ ਪਹਿਲਾਂ ਜਗਰਾਉਂ ਦੇ ਇਕ ਢਾਬੇ ‘ਤੇ ਉਨ੍ਹਾਂ ਦੀ ਮੀਟਿੰਗ ਹੋਈ ਸੀ। ਜਿੱਥੇ ਸਾਰੇ ਮੁਲਜ਼ਮ ਇਕੱਠੇ ਹੋਏ ਸਨ। ਇਸ ਆਖ਼ਰੀ ਮੀਟਿੰਗ ਵਿੱਚ ਸਾਰੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮੁਲਜ਼ਮ ਵੱਖ ਹੋ ਗਏ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਮਨਦੀਪ ਕੌਰ ਹੀ ਮਾਸਟਰਮਾਈਂਡ ਪਾਈ ਗਈ ਹੈ, ਕਿਉਂਕਿ ਬੰਧਕ ਬਣਾਉਣ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਇੱਕ ਔਰਤ ਉੱਥੇ ਸੀ, ਜੋ ਸਾਰਿਆਂ ਨੂੰ ਕੰਮ ਕਰਨ ਲਈ ਕਹਿ ਰਹੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜੇ ਜਾਣ ਤੋਂ ਬਾਅਦ ਅਕਸਰ ਦੋਸ਼ੀ ਇਕ-ਦੂਜੇ ‘ਤੇ ਦੋਸ਼ ਲਗਾਉਂਦੇ ਹਨ।

ਮੁਲਜ਼ਮਾਂ ਤੋਂ ਹੁਣ ਤੱਕ ਡੀ.ਵੀ.ਆਰ. ਪ੍ਰਾਪਤ ਨਹੀਂ ਕੀਤਾ ਜਾ ਸਕਿਆ। ਪੁਲਿਸ ਦੀ ਟੀਮ ਦੋਸ਼ੀਆਂ ਤੋਂ ਪੁੱਛਗਿੱਛ ਕਰ ਕੇ ਡੀ ਵੀ ਆਰ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ, ਜੋ ਮਾਮਲੇ ਨੂੰ ਅੱਗੇ ਵਧਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਵੱਡਾ ਸਬੂਤ ਸਾਬਤ ਹੋ ਸਕਦਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments