Home ਦੇਸ਼ ਝਾਰਖੰਡ ’ਚ ਰਾਂਚੀ ਤੋਂ ਦਿੱਲੀ ਜਾ ਰਹੇ ਇੱਕ ਏਅਰ ਐਂਬੂਲੈਂਸ ਜਹਾਜ਼ ਹਾਦਸਾਗ੍ਰਸਤ...

ਝਾਰਖੰਡ ’ਚ ਰਾਂਚੀ ਤੋਂ ਦਿੱਲੀ ਜਾ ਰਹੇ ਇੱਕ ਏਅਰ ਐਂਬੂਲੈਂਸ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਹੋਈ ਮੌਤ

0

ਚਤਰਾ : ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਨੇੜੇ ਬੀਤੀ ਸ਼ਾਮ ਨੂੰ ਰਾਂਚੀ ਤੋਂ ਦਿੱਲੀ ਜਾ ਰਹੇ ਇੱਕ ਏਅਰ ਐਂਬੂਲੈਂਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਰੈੱਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦੇ ਬੀਚਕਰਾਫਟ ਸੀ90 ਜਹਾਜ਼ ਨੇ ਸ਼ਾਮ 7.11 ਵਜੇ ਰਾਂਚੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਲਗਭਗ 7:30 ਵਜੇ ਲਾਪਤਾ ਹੋ ਗਏ। ਇਸਦੇ ਬਾਅਦ ਉਹ ਸਿਮਰੀਆ ਦੇ ਬਾਰੀਆਤੂ ਪੰਚਾਇਤ ਖੇਤਰ ਵਿੱਚ ਇੱਕ ਸੰਘਣੇ ਜੰਗਲ ਵਿੱਚ ਹਾਦਸਾਗ੍ਰਸਤ ਹੋ ਗਿਆ।

ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗੱਲ ਕੀਤੀ ਜਾਵੇ ਤਾਂ ਪਾਇਲਟ-ਇਨ-ਕਮਾਂਡ ਕੈਪਟਨ ਵਿਵੇਕ ਵਿਕਾਸ ਭਗਤ ਅਤੇ ਸਹਿ-ਪਾਇਲਟ ਕੈਪਟਨ ਸਵਰਾਜਦੀਪ ਸਿੰਘ ਸ਼ਾਮਲ ਸਨ। ਮੈਡੀਕਲ ਟੀਮ ਅਤੇ ਜਾਨਾਂ ਗੁਆਉਣ ਵਾਲੇ ਯਾਤਰੀਆਂ ਵਿੱਚ ਮਰੀਜ਼ ਸੰਜੇ ਕੁਮਾਰ (41), ਫਲਾਈਟ ਅਟੈਂਡੈਂਟ ਅਰਚਨਾ ਦੇਵੀ ਅਤੇ ਧੂਰੂ ਕੁਮਾਰ, ਡਾ. ਵਿਕਾਸ ਕੁਮਾਰ ਗੁਪਤਾ ਅਤੇ ਪੈਰਾਮੈਡਿਕ ਸਚਿਨ ਕੁਮਾਰ ਮਿਸ਼ਰਾ ਸ਼ਾਮਲ ਸਨ। ਐਸਡੀਪੀਓ ਸ਼ੁਭਮ ਖੰਡੇਲਵਾਲ ਨੇ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਲਾਤੇਹਾਰ ਜ਼ਿਲ੍ਹੇ ਦੇ ਚਾਂਦਵਾ ਦੇ ਰਹਿਣ ਵਾਲੇ ਸੰਜੇ ਕੁਮਾਰ ਦੇ ਸਰੀਰ ਦਾ 65% ਤੋਂ ਵੱਧ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਸੀ। ਦੇਵਨੀਕਾ ਹਸਪਤਾਲ ਦੇ ਮੁੱਖ ਪਲਾਸਟਿਕ ਸਰਜਨ ਡਾ. ਅਨੰਤ ਸਿਨਹਾ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਕੁਮਾਰ ਨੂੰ 16 ਫਰਵਰੀ ਨੂੰ ਗੰਭੀਰ ਹਾਲਤ ਵਿੱਚ ਦੇਵਕਮਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਦਿੱਲੀ ਦੇ ਇੱਕ ਮੈਡੀਕਲ ਸੈਂਟਰ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ। ਕੁਮਾਰ ਨੂੰ ਸੋਮਵਾਰ ਸ਼ਾਮ 4:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਏਅਰ ਐਂਬੂਲੈਂਸ ਰਾਹੀਂ ਲਿਜਾਣ ਲਈ ਹਵਾਈ ਅੱਡੇ ਲਿਜਾਇਆ ਗਿਆ।

ਏ.ਟੀ.ਸੀ. ਨਾਲ ਟੁੱਟਿਆ ਸੰਪਰਕ

ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਇਲਾਕੇ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਿਜਲੀ ਡਿੱਗ ਰਹੀ ਸੀ। ਰਾਂਚੀ ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਜਹਾਜ਼ ਦਾ ਉਡਾਣ ਭਰਨ ਤੋਂ ਲਗਭਗ 20 ਮਿੰਟ ਬਾਅਦ ਏਟੀਸੀ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਹਾਦਸੇ ਦੁਰਘਟਨਾ ਦਾ ਇੱਕ ਕਾਰਨ ਹੋ ਸਕਦਾ ਹੈ, ਪਰ ਦੁਰਘਟਨਾ ਦਾ ਸਹੀ ਕਾਰਨ ਪੂਰੀ ਜਾਂਚ ਦੇ ਬਾਅਦ ਹੀ ਪਤਾ ਚੱਲੇਗਾ। ਉਨ੍ਹਾਂ ਪੀਟੀਆਈ ਨੂੰ ਦੱਸਿਆ, “ਖਰਾਬ ਮੌਸਮ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਹੈ, ਪਰ ਅਸਲ ਕਾਰਨ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।”

ਚੰਪਾਈ ਸੋਰੇਨ ਨੇ ਹਾਦਸੇ ‘ਤੇ ਪ੍ਰਗਟ ਕੀਤਾ ਦੁੱਖ

ਝਾਰਖੰਡ ਦੇ ਸਾਬਕਾ ਮੰਤਰੀ ਚੰਪਾਈ ਸੋਰੇਨ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਚੰਪਾਈ ਸੋਰੇਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ, “ਰਾਂਚੀ ਤੋਂ ਦਿੱਲੀ ਜਾ ਰਹੀ ਏਅਰ ਐਂਬੂਲੈਂਸ ਦੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਵਿੱਚ ਕਰੈਸ਼ ਹੋਣ ਦੀ ਖ਼ਬਰ ਤੋਂ ਮੈਂ ਦੁਖੀ ਹਾਂ। ਇਸ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 7 ਲੋਕ ਸਵਾਰ ਸਨ। ਮਰੰਗ ਬੁਰੂ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ।” ਇਸ ਦੌਰਾਨ, ਝਾਰਖੰਡ ਦੇ ਮੰਤਰੀ ਇਰਫਾਨ ਅੰਸਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਸਰਕਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version