Homeਦੇਸ਼ਗੁਜਰਾਤ 'ਚ ਆਯੁਰਵੈਦਿਕ ਸੀਰਪ ਪੀਣ ਨਾਲ 5 ਲੋਕਾਂ ਦੀ ਹੋਈ ਮੌਤ

ਗੁਜਰਾਤ ‘ਚ ਆਯੁਰਵੈਦਿਕ ਸੀਰਪ ਪੀਣ ਨਾਲ 5 ਲੋਕਾਂ ਦੀ ਹੋਈ ਮੌਤ

ਗੁਜਰਾਤ: ਗੁਜਰਾਤ (Gujarat) ਦੇ ਖੇੜਾ ਜ਼ਿਲ੍ਹੇ (Khera district) ਵਿੱਚ ਕਥਿਤ ਤੌਰ ‘ਤੇ ਮਿਥਾਇਲ ਅਲਕੋਹਲ (methyl alcohol) ਵਾਲਾ ਆਯੁਰਵੈਦਿਕ ਸੀਰਪ ਪੀਣ ਨਾਲ ਪਿਛਲੇ ਦੋ ਦਿਨਾਂ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਖੇੜਾ ਜ਼ਿਲ੍ਹੇ ਦੇ ਨਾਡਿਆਡ ਕਸਬੇ ਨੇੜੇ ਬਿਲੋਦਰਾ ਪਿੰਡ ‘ਚ ਇਕ ਦੁਕਾਨਦਾਰ ‘ਕਲਮੇਘਸਵ- ਅਸਵ ਅਰਿਸ਼ਤਾ’ ਨਾਂ ਦਾ ਆਯੁਰਵੈਦਿਕ ਸੀਰਪ (Ayurvedic syrup) ਕਰੀਬ 50 ਲੋਕਾਂ ਨੂੰ ਵੇਚਿਆ ਗਿਆ ਸੀ।

ਖੇੜਾ ਦੇ ਐਸਪੀ ਰਾਜੇਸ਼ ਗਧੀਆ ਨੇ ਕਿਹਾ, “ਇੱਕ ਪਿੰਡ ਵਾਸੀ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਸੀਰਪ ਵੇਚਣ ਤੋਂ ਪਹਿਲਾਂ ਉਸ ਵਿੱਚ ਮਿਥਾਇਲ ਅਲਕੋਹਲ ਨੂੰ ਮਿਲਾਇਆ ਗਿਆ ਸੀ।” ਉਨ੍ਹਾਂ ਕਿਹਾ, “ਪਿਛਲੇ ਦੋ ਦਿਨਾਂ ਵਿੱਚ ਸੀਰਪ ਪੀਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਦੁਕਾਨਦਾਰ ਸਮੇਤ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।” ਮਿਥਾਇਲ ਅਲਕੋਹਲ ਜ਼ਹਿਰੀਲਾ ਪਦਾਰਥ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments