Home ਰਾਜਸਥਾਨ ਜੈਪੁਰ ’ਚ ਮਲਟੀ-ਸਟੋਰੀ ਬਿਲਡਿੰਗ ਦੀ ਕੰਧ ਡਿੱਗਣ ਨਾਲ 4 ਮਜ਼ਦੂਰ ਮਲਬੇ ਹੇਠਾਂ...

ਜੈਪੁਰ ’ਚ ਮਲਟੀ-ਸਟੋਰੀ ਬਿਲਡਿੰਗ ਦੀ ਕੰਧ ਡਿੱਗਣ ਨਾਲ 4 ਮਜ਼ਦੂਰ ਮਲਬੇ ਹੇਠਾਂ ਦੱਬੇ

0

ਜੈਪੁਰ  : ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੁਭਾਸ਼ ਚੌਂਕ ਥਾਣਾ ਇਲਾਕੇ ਵਿੱਚ ਬਣ ਰਹੀ ਮਲਟੀ-ਸਟੋਰੀ ਬਿਲਡਿੰਗ ਦੀ ਕੰਧ ਡਿੱਗ ਗਈ। ਹਾਦਸੇ ਵੇਲੇ 4 ਮਜ਼ਦੂਰ ਉੱਥੇ ਕੰਮ ਕਰ ਰਹੇ ਸਨ, ਜਿਹੜੇ ਮਲਬੇ ਹੇਠਾਂ ਦੱਬ ਗਏ।

ਹਾਦਸੇ ਦੀ ਸੂਚਨਾ ਮਿਲਣ ‘ਤੇ, ਪੁਲਿਸ ਅਤੇ ਸਿਵਲ ਡਿਫੈਂਸ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਫਿਰ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਤੇ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਸੁਭਾਸ਼ ਚੌਕ ਦੇ ਪੰਨੀ ਗਾਰਾਨ ਇਲਾਕੇ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਉਸਾਰੀ ਚੱਲ ਰਹੀ ਸੀ। ਇਸ ਦੌਰਾਨ ਦੁਪਹਿਰ ਵੇਲੇ ਇਮਾਰਤ ਦੀ ਕੰਧ ਅਚਾਨਕ ਢਹਿ ਗਈ। ਅਚਾਨਕ ਵਾਪਰੀ ਇਸ ਘਟਨਾ ਨਾਲ ਦਹਿਸ਼ਤ ਫੈਲ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਸਿਵਲ ਡਿਫੈਂਸ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਦੱਬੇ ਇੱਕ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ ਹੈ, ਉਸਨੂੰ ਇਲਾਜ ਲਈ ਐੱਸਐੱਮਐੱਸ ਹਸਪਤਾਲ ਭੇਜਿਆ ਹੈ। ਮਲਬੇ ਹੇਠਾਂ ਦੱਬੇ ਤਿੰਨ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version