Homeਦੇਸ਼Haryana Newsਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 18 ਜ਼ਖਮੀ

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 18 ਜ਼ਖਮੀ

ਹਰਿਆਣਾ: ਹਰਿਆਣਾ ਦੇ ਸਿਰਸਾ ਦੇ ਇੱਕ ਪਿੰਡ ਨੇੜੇ ਇੱਕ ਟਰੈਕਟਰ-ਟਰਾਲੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਮਰਨ ਵਾਲੇ ਚਾਰੋਂ ਲੋਕ ਪੰਜਾਬ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ 18 ਲੋਕ ਜ਼ਖਮੀ ਹੋਏ ਹਨ। ਇਹ ਸਾਰੇ ਪੰਜਾਬ ਤੋਂ ਰਾਜਸਥਾਨ ਦੇ ਇਕ ਮੰਦਰ ‘ਚ ਜਾ ਰਹੇ ਸਨ ਕਿ ਰਸਤੇ ‘ਚ ਟਰੈਕਟਰ-ਟਰਾਲੀ ਦੀ ਹੁੱਕ ਉੱਤਰ ਗਈ, ਜਿਸ ਕਾਰਨ ਗੱਡੀ ਪਲਟ ਗਈ। ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ।

ਜਾਣਕਾਰੀ ਦਿੰਦਿਆਂ ਨਾਥੂਸਰੀ ਚੌਪਾਟਾ ਥਾਣਾ ਇੰਚਾਰਜ ਈਸ਼ਵਰ ਨੇ ਦੱਸਿਆ ਕਿ ਸ਼ਰਧਾਲੂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਸਨ, ਜੋ ਰਾਜਸਥਾਨ ਦੇ ਗੋਗਾਮੇੜੀ ਜਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਹੋਰ ਜ਼ਖ਼ਮੀ ਹੋ ਗਏ ਹਨ ਅਤੇ ਜਿੰਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments