Homeਦੇਸ਼ਤਾਮਿਲਨਾਡੂ 'ਚ ਦੋ ਨਿੱਜੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ 4 ਲੋਕਾਂ ਦੀ...

ਤਾਮਿਲਨਾਡੂ ‘ਚ ਦੋ ਨਿੱਜੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ‘ਚ 4 ਲੋਕਾਂ ਦੀ ਮੌਤ, 70 ਜ਼ਖਮੀ

ਤਾਮਿਲਨਾਡੂ  : ਤਾਮਿਲਨਾਡੂ (Tamil Nadu) ਦੇ ਕੁੱਡਲੋਰ ਜ਼ਿਲ੍ਹੇ ‘ਚ ਅੱਜ ਦੋ ਨਿੱਜੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 70 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਪਨਰੂਟੀ ਦੇ ਮੇਲਪੱਟਬਕਮ ਵਿਖੇ ਵਾਪਰੇ ਇਸ ਹਾਦਸੇ ਵਿੱਚ ਦੋਵੇਂ ਵਾਹਨਾਂ ਦਾ ਅਗਲਾ ਸਿਰਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹਾਦਸੇ ਤੋਂ ਤੁਰੰਤ ਬਾਅਦ ਆਮ ਨਾਗਰਿਕ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।

ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੱਸ ਦਾ ਇੱਕ ਅੱਗੇ ਦਾ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਖੋ ਗਿਆ ਤੇ ਬੱਸ ਪਲਟ ਗਈ ਤੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਬੱਸ ਵਿੱਚ ‘ਚ ਟਕਰਾ ਗਈ। ਸੀਨੀਅਰ ਜ਼ਿਲ੍ਹਾ ਮਾਲ ਅਤੇ ਪੁਲਿਸ ਅਧਿਕਾਰੀ ਜ਼ਖ਼ਮੀਆਂ ਦੀ ਮਦਦ ਲਈ ਤੁਰੰਤ ਮੇਲਪੱਟਮਬੱਕਮ ਪੁੱਜੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments