Home ਸੰਸਾਰ ਅਮਰੀਕਾ ‘ਚ 37 ਸਾਲਾ ਭਾਰਤੀ ਨਾਗਰਿਕ ਨੂੰ 54 ਮਹੀਨੇ ਦੀ ਕੈਦ ਦੀ...

ਅਮਰੀਕਾ ‘ਚ 37 ਸਾਲਾ ਭਾਰਤੀ ਨਾਗਰਿਕ ਨੂੰ 54 ਮਹੀਨੇ ਦੀ ਕੈਦ ਦੀ ਸੁਣਾਈ ਗਈ ਸਜਾ

0

ਨਿਊਯਾਰਕ: ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ 37 ਸਾਲਾ ਭਾਰਤੀ ਨਾਗਰਿਕ ਭਾਵੇਸ਼ ਰਣਚੋੜਭਾਈ ਲਾਠੀਆ ਨੂੰ ਘਾਤਕ ਸਿੰਥੈਟਿਕ ਡਰੱਗ ਫੈਂਟਾਨਾਇਲ ਬਣਾਉਣ ਵਾਲੇ ਰਸਾਇਣਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ 54 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਹੈ । ਭਾਵੇਸ਼ ਇਨ੍ਹਾਂ ਪਾਬੰਦੀਸ਼ੁਦਾ ਰਸਾਇਣਾਂ ਨੂੰ ਵਿਟਾਮਿਨ ਸੀ ਅਤੇ ਐਂਟੀਸਾਈਡ (ਐਸੀਡਿਟੀ ਦੀ ਦਵਾਈ) ਦੀਆਂ ਗੋਲੀਆਂ ਦਾ ਭੇਸ ਬਣਾ ਕੇ ਅਮਰੀਕਾ ਭੇਜਦਾ ਸੀ।

ਸਜ਼ਾ ਪੂਰੀ ਹੋਣ ‘ਤੇ ਕੀਤਾ ਜਾਵੇਗਾ ਭਾਰਤ ਡਿਪੋਰਟ
ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਅਮਰੀਕੀ ਜ਼ਿਲ੍ਹਾ ਜੱਜ ਪਾਮੇਲਾ ਕੇ. ਚੇਨ ਨੇ ਬੁੱਧਵਾਰ ਨੂੰ ਇਹ ਫ਼ੈਸਲਾ ਸੁਣਾਇਆ। ਭਾਵੇਸ਼ ਰਣਛੋੜਭਾਈ ਲਾਠੀਆ (ਭਾਵੇਸ਼ ਭਾਈ, ਭਾਵੇਸ਼ ਪਟੇਲ ਅਤੇ ਭਾਵੇਸ਼ ਲਾਠੀਆ ਵਜੋਂ ਵੀ ਜਾਣਿਆ ਜਾਂਦਾ ਹੈ) ਮਾਰਚ 2031 ਵਿੱਚ ਆਪਣੀ ਜੇਲ੍ਹ ਦੀ ਸਜ਼ਾ ਪੂਰੀ ਕਰ ਲਵੇਗਾ, ਜਿਸ ਤੋਂ ਤੁਰੰਤ ਬਾਅਦ ਉਸਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਉਸ ‘ਤੇ 24,560 ਡਾਲਰ (ਲਗਭਗ 23 ਲੱਖ ਰੁਪਏ) ਦਾ ਜੁਰਮਾਨਾ (ਜਬਤ) ਵੀ ਲਗਾਇਆ ਹੈ।

ਸੂਰਤ ਦੀ ਕੰਪਨੀ ਤੋਂ ਚਲਾਇਆ ਜਾ ਰਿਹਾ ਸੀ ਨਾਜਾਇਜ਼ ਨੈੱਟਵਰਕ
ਭਾਵੇਸ਼ ਲਾਠੀਆ ਸੂਰਤ ਸਥਿਤ ਫਰਮ ‘ਰੈਕਸੂਟਰ ਕੈਮੀਕਲਜ਼’ ਦੇ ਸੰਸਥਾਪਕ ਅਤੇ ਮੁੱਖ ਨਿਰਦੇਸ਼ਕ ਸਨ। ਇਸ ਕੰਪਨੀ ਦੇ ਜ਼ਰੀਏ, ਉਹ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ 50 ਪੌਂਡ ਤੋਂ ਵੱਧ ਰਸਾਇਣ ਵੇਚਦਾ ਸੀ ਅਤੇ ਤਸਕਰੀ ਕਰਦਾ ਸੀ। ਅਮਰੀਕੀ ਵਕੀਲਾਂ ਦੇ ਅਨੁਸਾਰ, ਇਹ ਆਪਣੀ ਕਿਸਮ ਦਾ ਪਹਿਲਾ ਅਮਰੀਕੀ ਕੇਸ ਹੈ ਜਿਸ ਵਿੱਚ ਭਾਰਤ ਅਧਾਰਤ ਸਪਲਾਇਰ ਸ਼ਾਮਲ ਹੈ।

ਵੱਧ ਤੋਂ ਵੱਧ 53 ਸਾਲ ਹੋ ਸਕਦੀ ਸੀ ਸਜ਼ਾ
ਭਾਵੇਸ਼ ਨੂੰ ਜਨਵਰੀ 2025 ਵਿੱਚ ਨਿਊਯਾਰਕ ਸਿਟੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਪਾਬੰਦੀਸ਼ੁਦਾ ਰਸਾਇਣਾਂ ਨੂੰ ਆਯਾਤ ਅਤੇ ਵੰਡਣ ਦੀ ਸਾਜ਼ਿਸ਼ ਰਚਣ, ਫੈਂਟਾਨਿਲ ਦੇ ਨਿਰਮਾਣ ਲਈ ਤਸਕਰੀ ਅਤੇ ਰਸਾਇਣਾਂ ਦੀ ਸਪਲਾਈ ਕਰਨ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਇਨ੍ਹਾਂ ਮਾਮਲਿਆਂ ਵਿਚ ਉਸ ਨੂੰ ਵੱਧ ਤੋਂ ਵੱਧ 53 ਸਾਲ ਦੀ ਸਜ਼ਾ ਹੋ ਸਕਦੀ ਸੀ। ਹਾਲਾਂਕਿ, ਅਪ੍ਰੈਲ 2026 ਵਿੱਚ ਅਦਾਲਤ ਦੇ ਸਾਹਮਣੇ ਉਸਨੇ ਖੁਦ ਆਪਣਾ ਜੁਰਮ ਕਬੂਲ ਕਰਨ ਤੋਂ ਬਾਅਦ ਉਸਦੀ ਸਜ਼ਾ ਦੀ ਮਿਆਦ ਘਟਾ ਦਿੱਤੀ ਗਈ ।

NO COMMENTS

LEAVE A REPLY

Please enter your comment!
Please enter your name here

Exit mobile version