Home ਪੰਜਾਬ ਪਟਿਆਲਾ ਹਾਈਵੇ ਰੋਡ ‘ਤੇ ਦੋ ਸਵਿਫਟ ਗੱਡੀਆਂ ਦੀ ਟੱਕਰ ਹੋਣ ਕਾਰਨ ਪਤੀ-ਪਤਨੀ...

ਪਟਿਆਲਾ ਹਾਈਵੇ ਰੋਡ ‘ਤੇ ਦੋ ਸਵਿਫਟ ਗੱਡੀਆਂ ਦੀ ਟੱਕਰ ਹੋਣ ਕਾਰਨ ਪਤੀ-ਪਤਨੀ ਸਮੇਤ 3 ਲੋਕਾਂ ਦੀ ਹੋਈ ਮੌਤ

0

ਮਾਨਸਾ : ਪਟਿਆਲਾ ਹਾਈਵੇ ਰੋਡ ‘ਤੇ ਪਿੰਡ ਕੋਟੜਾ ਦੇ ਨੇੜੇ ਦੋ ਸਵਿਫਟ ਗੱਡੀਆਂ ਦੀ ਟੱਕਰ ਵਿੱਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿੱਚ ਭੇਜ ਦਿੱਤੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰਤੀਆ ਵਾਸੀ ਉਪਕਾਰ ਸਿੰਘ (67) ਉਸ ਦੀ ਪਤਨੀ ਸ਼ਿਵੇਂਦਰ ਕੌਰ (62) ਦੀ ਸਵਿਫਟ ਗੱਡੀ ਦੀ ਦੂਜੀ ਦਿਸ਼ਾ ਤੋਂ ਆ ਰਹੀ ਸਵਿਫਟ ਗੱਡੀ ਨਾਲ ਟੱਕਰ ਹੋ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ ਹਨ।

ਕਾਰ ਵਿੱਚ ਸਵਾਰ ਦੋ ਲੋਕ ਜ਼ਖਮੀ

ਇਸ ਹਾਦਸੇ ਵਿੱਚ ਉਪਕਾਰ ਸਿੰਘ ਅਤੇ ਉਸਦੀ ਪਤਨੀ ਸ਼ਵਿੰਦਰ ਕੌਰ ਤੋਂ ਇਲਾਵਾ, ਦੂਜੀ ਕਾਰ ਵਿੱਚ ਸਵਾਰ ਮਲਕਾਪੁਰ ਖਿਆਲਾ ਦੇ ਰਹਿਣ ਵਾਲੇ ਬਲਕਾਰ ਸਿੰਘ ਉਰਫ਼ ਬੌਬੀ (23) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੱਡੀ ‘ਚ ਸਵਾਰ ਇੱਕ ਵਿਅਕਤੀ ਅਮਨਦੀਪ ਸਿੰਘ (23) ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਜਿਸ ਨੂੰ ਮਾਨਸਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਬਠਿੰਡਾ ਦੇ ਇਮੇਜ ਵਿੱਚ ਰੈਫਰ ਕਰ ਦਿੱਤਾ ਹੈ, ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version