ਗੁਰਦਾਸਪੁਰ : ਨੈਸ਼ਨਲ ਹਾਈਵੇਅ ‘ਤੇ ਬਣੇ ਫਲਾਈਓਵਰ ਨੂੰ ਬੰਦ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਥਾਨਕ ਬੱਸ ਸਟੈਂਡ ਦੇ ਨੇੜੇ ਨੈਸ਼ਨਲ ਹਾਈਵੇਅ ਦਾ ਫਲਾਈਓਵਰ ਪੁਲ ਦੇ ਹਾਦਸਾਗ੍ਰਸਤ ਹੋ ਜਾਣ ਦੇ ਕਾਰਨ ਉਸ ਨੂੰ ਬੰਦ ਕੀਤਾ ਗਿਆ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਣੀ ਸੁਭਾਵਿਕ ਹੈ।
ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਸਾਰੀ ਆਵਾਜਾਈ ਹੁਣ ਫਲਾਈਓਵਰ ਦੇ ਨਾਲ ਬਣੀ ਲਿੰਕ ਰੋਡ ਤੋਂ ਜਾਣ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਸ ਨੈਸ਼ਨਲ ਹਾਈਵੇਅ ਦੇ ਫਲਾਈਓਵਰ ‘ਤੇ 3 ਤੋਂ 4 ਇੰਚ ਚੌੜੀ ਦਰਾੜ ਕਾਰਨ ਇਸ ਫਲਾਈਓਵਰ ਪੁਲ ਨੂੰ ਬੰਦ ਕਰਨਾ ਪਿਆ। ਜਦਕਿ ਇਹ ਫਲਾਈਓਵਰ, ਬੱਸ ਸਟੈਡ ਨੇੜੇ ਹੋਣ ਦੇ ਕਾਰਨ ਬਹੁਤ ਮਹੱਤਵਪੂਰਨ ਹੈ। ਹੁਣ ਆਵਾਜਾਈ ਲਿੰਕ ਰੋਡ ਸੜਕ ਹੋ ਦੇ ਕਾਰਨ ਵੱਡੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁਰੰਮਤ ਕਰ ਰਹੇ ਇੰਜੀਨੀਅਰ ਦੇ ਅਨੁਸਾਰ, ਇਸ ਵਿੱਚ ਘੱਟੋ-ਘੱਟ 15 ਤੋਂ 20 ਦਿਨ ਲੱਗ ਸਕਦੇ ਹਨ। ਮੁਰੰਮਤ ਤੋਂ ਬਾਅਦ ਸਹੀ ਢੰਗ ਨਾਲ ਨਿਰੀਖਣ ਹੋਣ ਤੱਕ ਪੁਲ ਨੂੰ ਬੰਦ ਰੱਖਣਾ ਜ਼ਰੂਰੀ ਹੈ।
