Home ਦੇਸ਼ ਕਸ਼ਮੀਰ ’ਚ ਬਰਫ਼ਬਾਰੀ ਹੋਣ ਕਾਰਨ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 25 ਫਲਾਈਟਾਂ...

ਕਸ਼ਮੀਰ ’ਚ ਬਰਫ਼ਬਾਰੀ ਹੋਣ ਕਾਰਨ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 25 ਫਲਾਈਟਾਂ ਰੱਦ

0

ਕਸ਼ਮੀਰ : ਕਸ਼ਮੀਰ ਵਿੱਚ ਬਰਫ਼ਬਾਰੀ ਕਾਰਨ ਅੱਜ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਾਣ ਵਾਲੀਆਂ ਅਤੇ ਇੱਥੇ ਆਉਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਾਜ਼ਾ ਭਾਰੀ ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਵੀ ਬੰਦ ਹੋ ਗਿਆ ਹੈ। ਹਾਈਵੇਅ ‘ਤੇ ਕਾਜ਼ੀਗੁੰਡ ਤੋਂ ਬਨਿਹਾਲ ਦੇ ਵਿਚਕਾਰ ਭਾਰੀ ਬਰਫ਼ ਜੰਮੀ ਹੈ, ਜਿਸ ਕਾਰਨ ਹਾਈਵੇਅ ‘ਤੇ ਆਵਾਜਾਈ  ਬੰਦ ਹੈ। ਮਸ਼ੀਨਾਂ ਨਾਲ ਬਰਫ ਹਟਾਉਣ ਦਾ ਕੰਮ ਜਾਰੀ ਹੈ।

ਪੱਛਮੀ ਗੜਬੜ ਦੇ ਕਾਰਨ ਉੱਤਰੀ ਭਾਰਤ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ਵਿੱਚ ਹੋਣ ਵਾਲੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਇੱਕ ਵਾਰ ਫਿਰ ਤੋਂ ਠੰਢ ਵੱਧ ਗਈ ਹੈ। ਇਹੀ ਨਹੀਂ, ਅੱਜ ਭਾਵ ਮੰਗਲਵਾਰ 27 ਜਨਵਰੀ ਤੋਂ ਇੱਕ ਹੋਰ ਪੱਛਮੀ ਗੜਬੜੀ ਆ ਰਹੀ ਹੈ, ਜਿਸ ਕਾਰਨ ਹੋਰ ਬਰਫ਼ਬਾਰੀ ਦੀ ਸੰਭਾਵਨਾ ਹੈ। ਸ਼੍ਰੀਨਗਰ ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 29 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਹੇਗਾ। ਫਿਲਹਾਲ ਮੀਂਹ ਅਤੇ ਬਰਫਬਾਰੀ ਨਾਲ ਘਾਟੀ ਦੇ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਨਹੀਂ ਹੈ।

ਭਾਰਤੀ ਹਵਾਈ ਅੱਡਾ ਅਥਾਰਟੀ ਦੇ ਇੱਕ ਅਧਿਕਾਰੀ ਨੇ ਕਿਹਾ, ‘ਸ੍ਰੀਨਗਰ ਹਵਾਈ ਅੱਡੇ ‘ਤੇ ਮਾੜੇ ਮੌਸਮ ਅਤੇ ਲਗਾਤਾਰ ਬਰਫ਼ਬਾਰੀ ਨੂੰ ਦੇਖਦੇ ਹੋਏ ਏਅਰਲਾਈਨਾਂ ਨੇ ਅੱਜ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਹਨ।’ ਹੁਣ ਤੱਕ ਕੁੱਲ 25 ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਥੇ ਆਉਣ ਅਤੇ ਇੱਥੋਂ ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ। ਏਅਰਪੋਰਟ ‘ਤੇ ਜੰਮੀ ਬਰਫ਼ ਹਟਾਉਣ ਦਾ ਕੰਮ ਲਗਾਤਾਰ ਜਾਰ ਹੈ।

ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ, ਅੱਜ ਯਾਨੀ ਮੰਗਲਵਾਰ, 27 ਜਨਵਰੀ ਦੇ ਲਈ ਇੰਡੀਗੋ ਅਤੇ ਏਅਰ ਇੰਡੀਆ ਦੀ ਸ਼੍ਰੀਨਗਰ ਆਉਣ ਵਾਲੀ ਅਤੇ ਇੱਥੇ ਉਡਾਣ ਭਰਨ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਨਵੀਨਤਮ ਜਾਣਕਾਰੀ ਅਤੇ ਵਿਕਲਪਿਕ ਪ੍ਰਬੰਧਾਂ ਲਈ ਆਪਣੀ-ਆਪਣੀ ਏਅਰਲਾਈਨ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਡਾਣਾਂ ਦੇ ਰੱਦ ਹੋਣ ਕਾਰਨ ਸੈਂਕੜੇ ਸੈਲਾਨੀ ਕਸ਼ਮੀਰ ਵਿੱਚ ਫਸ ਗਏ ਹਨ, ਜੋ ਵੀਕੈਂਡ ਅਤੇ ਗਣਤੰਤਰ ਦਿਵਸ ਦੀਆਂ ਛੁੱਟੀਆਂ ਘਾਟੀ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਆਉਣ ਵਾਲੇ ਸਨ।

NO COMMENTS

LEAVE A REPLY

Please enter your comment!
Please enter your name here

Exit mobile version