ਮੁੰਬਈ: ਸਟੈਂਡ-ਅੱਪ ਕਾਮੇਡੀਅਨ ਅਤੇ ‘ਬਿੱਗ ਬੌਸ’ ਫੇਮ ਮੁਨੱਵਰ ਫਾਰੂਕੀ ਦੀ ਵੈੱਬਸੀਰੀਜ਼ ‘ਫਸਟ ਕਾਪੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਮੁਨੱਵਰ ਫਾਰੂਕੀ ਵੈੱਬਸੀਰੀਜ਼ ‘ਫਸਟ ਕਾਪੀ’ ਨਾਲ ਇਕ ਅਦਾਕਾਰ ਵਜੋਂ ਡੈਬਿਊ ਕਰ ਰਹੇ ਹਨ। ‘ਫਸਟ ਕਾਪੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ ਵਿੱਚ, ਮੁਨੱਵਰ ਨੇ ਆਰਿਫ ਦਾ ਕਿਰਦਾਰ ਨਿਭਾਇਆ ਹੈ ਜੋ ਪਿਆਰ ਵੀ ਕਰਦਾ ਹੈ ,ਬਾਗੀ ਵੀ ਹੁੰਦਾ ਹੈ ਅਤੇ ਪਾਈਰੇਟਿਡ ਫਿਲਮਾਂ ਵੀ ਵੇਚਦਾ ਹੈ ।
ਮੁਨੱਵਰ ਨੇ ਕਿਹਾ, ਇਹ ਮੇਰੇ ਲਈ ਇਕ ਬਿਲਕੁਲ ਨਵਾਂ ਸਫ਼ਰ ਹੈ। ‘ਫਸਟ ਕਾਪੀ’ ਮੇਰਾ ਪਹਿਲਾ ਐਕਟਿੰਗ ਪ੍ਰੋਜੈਕਟ ਹੈ ਅਤੇ ਮੈਂ ਇਸ ਵਿੱਚ ਆਪਣੀ ਪੂਰੀ ਜਾਨ ਲਗਾ ਦਿੱਤੀ ਹੈ। ਮੈਂ ਆਰਿਫ ਦੇ ਕਿਰਦਾਰ ਨਾਲ ਬਹੁਤ ਕੁਝ ਜੋੜ ਸਕਦਾ ਹਾਂ। ਮੇਰੇ ਅਤੇ ਆਰਿਫ ਵਿੱਚ ਇਕ ਗੱਲ ਸਾਂਝੀ ਹੈ, ਅਸੀਂ ਦੋਵੇਂ ਕਿਸੇ ਵੀ ਕੀਮਤ ‘ਤੇ ਦੁਬਾਰਾ ਸਮਝੌਤਾ ਨਹੀਂ ਕਰਾਂਗੇ। ‘ਫਸਟ ਕਾਪੀ’ ਸੀਰੀਜ਼ 20 ਜੂਨ ਨੂੰ ਐਮਾਜ਼ਾਨ ਐਮ.ਐਕਸ ਪਲੇਅਰ ‘ਤੇ ਰਿਲੀਜ਼ ਹੋਵੇਗੀ।