Homeਪੰਜਾਬਭਾਰਤੀ ਰੇਲਵੇ ਨੇ ਫਿਰੋਜ਼ਪੁਰ ਤੇ ਨਾਂਦੇੜ ਵਿਚਕਾਰ ਇਕ ਨਵੀਂ ਰੇਲਗੱਡੀ ਕੀਤੀ ਸ਼ੁਰੂ

ਭਾਰਤੀ ਰੇਲਵੇ ਨੇ ਫਿਰੋਜ਼ਪੁਰ ਤੇ ਨਾਂਦੇੜ ਵਿਚਕਾਰ ਇਕ ਨਵੀਂ ਰੇਲਗੱਡੀ ਕੀਤੀ ਸ਼ੁਰੂ

ਪੰਜਾਬ : ਰੇਲਵੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਆਈ ਹੈ। ਦਰਅਸਲ, ਭਾਰਤੀ ਰੇਲਵੇ ਨੇ ਫਿਰੋਜ਼ਪੁਰ ਅਤੇ ਨਾਂਦੇੜ ਵਿਚਕਾਰ ਇਕ ਨਵੀਂ ਰੇਲਗੱਡੀ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ, ਭਾਰਤੀ ਰੇਲਵੇ ਨੇ ਫਿਰੋਜ਼ਪੁਰ ਤੋਂ ਮਹਾਰਾਸ਼ਟਰ ਦੇ ਨਾਂਦੇੜ ਲਈ ਇਕ ਨਵੀਂ ਹਫ਼ਤਾਵਾਰੀ ਰੇਲਗੱਡੀ ਸ਼ੁਰੂ ਕੀਤੀ ਹੈ, ਜੋ ਯਾਤਰੀਆਂ ਲਈ ਇਕ ਵੱਡੀ ਰਾਹਤ ਸਾਬਤ ਹੋਵੇਗੀ।

ਇਹ ਰੇਲਗੱਡੀ 13 ਜੂਨ (14622/14621) ਨੂੰ ਫਿਰੋਜ਼ਪੁਰ ਤੋਂ ਨਾਂਦੇੜ ਲਈ ਸ਼ੁਰੂ ਹੋਈ ਹੈ ਅਤੇ ਹਫ਼ਤੇ ਵਿੱਚ ਸਿਰਫ਼ ਇਕ ਵਾਰ ਚੱਲੇਗੀ, ਜਿਸਦਾ ਕਿਰਾਇਆ ਵੀ ਸੁਪਰਫਾਸਟ ਰੇਲਗੱਡੀਆਂ ਵਰਗਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਰੇਲਗੱਡੀ ਫਿਰੋਜ਼ਪੁਰ ਕੈਂਟ ਤੋਂ ਹਰ ਸ਼ੁੱਕਰਵਾਰ ਦੁਪਹਿਰ 1:25 ਵਜੇ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟਿਆਂ ਵਿੱਚ ਨਾਂਦੇੜ ਪਹੁੰਚੇਗੀ। ਇਸ ਸਮੇਂ ਦੌਰਾਨ ਇਹ ਰੇਲਗੱਡੀ ਕੁੱਲ 11 ਸਟੇਸ਼ਨਾਂ ‘ਤੇ ਰੁਕੇਗੀ ਅਤੇ 6 ਰਾਜਾਂ ਵਿੱਚੋਂ ਲੰਘੇਗੀ।

ਪੰਜਾਬ ਵਿੱਚ ਇਸਦੇ 2 ਸਟਾਪ ਫਰੀਦਕੋਟ ਅਤੇ ਬਠਿੰਡਾ, ਹਰਿਆਣਾ ਵਿੱਚ ਜੀਂਦ ਅਤੇ ਫਰੀਦਾਬਾਦ, ਦਿੱਲੀ ਵਿੱਚ ਸਫਦਰਜੰਗ, ਉੱਤਰ ਪ੍ਰਦੇਸ਼ ਵਿੱਚ ਮਥੁਰਾ, ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਅਤੇ ਭੋਪਾਲ, ਅਤੇ ਮਹਾਰਾਸ਼ਟਰ ਵਿੱਚ ਭੁਸਾਵਲ, ਔਰੰਗਾਬਾਦ ਅਤੇ ਪਰਭਣੀ ਹਨ। ਨਾਂਦੇੜ ਪਹੁੰਚਣ ਦਾ ਸਮਾਂ ਐਤਵਾਰ ਨੂੰ ਦੁਪਹਿਰ 3:30 ਵਜੇ ਹੋਵੇਗਾ। ਇਸ ਦੇ ਨਾਲ ਹੀ ਇਹ ਰੇਲਗੱਡੀ ਐਤਵਾਰ ਨੂੰ ਸਵੇਰੇ 11:50 ਵਜੇ ਨਾਂਦੇੜ ਤੋਂ ਰਵਾਨਾ ਹੋਵੇਗੀ ਅਤੇ ਮੰਗਲਵਾਰ ਸਵੇਰੇ 4:40 ਵਜੇ ਫ਼ਿਰੋਜ਼ਪੁਰ ਪਹੁੰਚੇਗੀ।

ਰੇਲਵੇ ਅਧਿਕਾਰੀਆਂ ਅਨੁਸਾਰ, ਫ਼ਿਰੋਜ਼ਪੁਰ-ਨਾਂਦੇੜ ਰੂਟ ‘ਤੇ ਯਾਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਲੰਬੇ ਸਮੇਂ ਤੋਂ ਇਸ ਰੂਟ ‘ਤੇ ਵਾਧੂ ਰੇਲਗੱਡੀਆਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਨਵੀਂ ਫ਼ਿਰੋਜ਼ਪੁਰ ਕੈਂਟ-ਨਾਂਦੇੜ ਐਕਸਪ੍ਰੈਸ (ਟ੍ਰੇਨ ਨੰਬਰ 14622) ਵਿੱਚ ਕੁੱਲ 22 ਕੋਚ ਹੋਣਗੇ, ਜਿਨ੍ਹਾਂ ਵਿੱਚ 9 ਏ.ਸੀ, 7 ਸਲੀਪਰ ਅਤੇ 4 ਜਨਰਲ ਕੋਚ ਸ਼ਾਮਲ ਹਨ। ਇਸ ਰੇਲਗੱਡੀ ਦਾ ਕਿਰਾਇਆ ਸੁਪਰਫਾਸਟ ਰੇਲਗੱਡੀ ਅਨੁਸਾਰ ਨਿਰਧਾਰਤ ਕੀਤਾ ਗਿਆ ਹੈ। ਇਹ ਨਵੀਂ ਰੇਲਗੱਡੀ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗੀ ਅਤੇ ਯਾਤਰਾ ਵਿੱਚ ਸਮਾਂ ਬਚਾਏਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments