Homeਪੰਜਾਬਬਠਿੰਡਾ 'ਚ ਹੋਏ ਸੜਕ ਹਾਦਸੇ 'ਚ ਏ.ਐਸ.ਆਈ. ਦੀ ਮੌਤ , 3 ਜ਼ਖਮੀ

ਬਠਿੰਡਾ ‘ਚ ਹੋਏ ਸੜਕ ਹਾਦਸੇ ‘ਚ ਏ.ਐਸ.ਆਈ. ਦੀ ਮੌਤ , 3 ਜ਼ਖਮੀ

ਬਠਿੰਡਾ: ਬਠਿੰਡਾ ਵਿੱਚ ਇਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪੁਲਿਸ ਗੱਡੀ ਇਕ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਸੀ.ਆਈ.ਏ. ਸਟਾਫ ਦੀ ਗੱਡੀ ਛਾਪੇਮਾਰੀ ਕਰਕੇ ਵਾਪਸ ਆ ਰਹੀ ਸੀ। ਜਦੋਂ ਪੁਲਿਸ ਗੱਡੀ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਮਾਰਗ ‘ਤੇ ਦਾਖਲ ਹੋਈ ਤਾਂ ਰਾਮਪੁਰਾ ਸਦਰ ਥਾਣੇ ਦੇ ਖੇਤਰ ਵਿੱਚ ਪਿੰਡ ਗਿੱਲ ਕਲਾਂ ਨੇੜੇ ਗੱਡੀ ਇਕ ਟਰੱਕ ਨਾਲ ਟਕਰਾ ਗਈ।

ਇਸ ਭਿਆਨਕ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਏ.ਐਸ.ਆਈ. ਜਲੰਧਰ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਇੰਸਪੈਕਟਰ ਸਮੇਤ 3 ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਮੈਕਸ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments