Home ਪੰਜਾਬ ਸਿੱਧੂ ਮੂਸੇਵਾਲਾ ‘ਤੇ ਬਣੀ ਦਸਤਾਵੇਜ਼ੀ ਨੂੰ ਰੋਕਣ ਲਈ ਅੱਜ ਮਾਨਸਾ ਅਦਾਲਤ ‘ਚ...

ਸਿੱਧੂ ਮੂਸੇਵਾਲਾ ‘ਤੇ ਬਣੀ ਦਸਤਾਵੇਜ਼ੀ ਨੂੰ ਰੋਕਣ ਲਈ ਅੱਜ ਮਾਨਸਾ ਅਦਾਲਤ ‘ਚ ਹੋਵੇਗੀ ਸੁਣਵਾਈ

0

ਮਾਨਸਾ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ‘ਤੇ ਬਣੀ ਦਸਤਾਵੇਜ਼ੀ ਨੂੰ ਰੋਕਣ ਲਈ ਦਾਇਰ ਅਪੀਲ ਦੇ ਮਾਮਲੇ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਸੁਣਵਾਈ ਹੈ। ਅਦਾਲਤ ਨੇ 16 ਜੂਨ ਨੂੰ ਬੀ.ਬੀ.ਸੀ ਤੋਂ ਜਵਾਬ ਮੰਗਿਆ ਸੀ। ਹਾਲਾਂਕਿ, ਬੀ.ਬੀ.ਸੀ ਨੇ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਬਾਰੇ ਦੋ ਐਪੀਸੋਡ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਲੜਨਗੇ।

ਜ਼ਿਕਰਯੋਗ ਹੈ ਕਿ ਬੀ.ਬੀ.ਸੀ ਵੱਲੋਂ ਸਿੱਧੂ ਮੂਸੇਵਾਲਾ ‘ਤੇ ਇੱਕ ਦਸਤਾਵੇਜ਼ੀ ਬਣਾਈ ਗਈ ਹੈ, ਜਿਸ ਸਬੰਧੀ ਇਹ 11 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਅਦਾਲਤ ਵਿੱਚ ਇਸਨੂੰ ਰੋਕਣ ਲਈ ਅਪੀਲ ਦਾਇਰ ਕੀਤੀ ਗਈ ਸੀ, ਪਰ ਬੀ.ਬੀ.ਸੀ ਨੇ ਫਿਰ ਵੀ ਦਸਤਾਵੇਜ਼ੀ ਦੇ ਦੋ ਐਪੀਸੋਡ ਜਾਰੀ ਕੀਤੇ। 12 ਜੂਨ ਨੂੰ ਹੋਈ ਸੁਣਵਾਈ ਵਿੱਚ ਅਦਾਲਤ ਨੇ 16 ਜੂਨ ਨੂੰ ਬੀ.ਬੀ.ਸੀ ਤੋਂ ਜਵਾਬ ਮੰਗਿਆ ਸੀ। ਇਸ ਸਬੰਧੀ ਅੱਜ ਸੁਣਵਾਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version