Homeਸੰਸਾਰਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੂਲਾਈਡਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ...

ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੂਲਾਈਡਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮੈਕਾਰੀਓਸ III ਨਾਲ ਕੀਤਾ ਸਨਮਾਨਿਤ

ਸਾਈਪ੍ਰਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਸਰਕਾਰ ਵੱਲੋਂ ਸਭ ਤੋਂ ਉੱਚਾ ਸਨਮਾਨ ਦਿੱਤਾ ਗਿਆ ਹੈ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੂਲਾਈਡਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਦੇ ਸਭ ਤੋਂ ਉੱਚੇ ਸਨਮਾਨ, ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮੈਕਾਰੀਓਸ III ਨਾਲ ਸਨਮਾਨਿਤ ਕੀਤਾ। ਆਰਡਰ ਆਫ਼ ਮੈਕਾਰੀਓਸ III ਸਾਈਪ੍ਰਸ ਦੁਆਰਾ ਦਿੱਤਾ ਜਾਣ ਵਾਲਾ ਇਕ ਨਾਈਟਹੁੱਡ ਪੁਰਸਕਾਰ ਹੈ। ਇਸ ਸਨਮਾਨ ਦਾ ਨਾਮ ਸਾਈਪ੍ਰਸ ਦੇ ਪਹਿਲੇ ਰਾਸ਼ਟਰਪਤੀ, ਆਰਚਬਿਸ਼ਪ ਮੈਕਾਰੀਓਸ III ਦੇ ਨਾਮ ‘ਤੇ ਰੱਖਿਆ ਗਿਆ ਸੀ।

ਇਹ 140 ਕਰੋੜ ਭਾਰਤੀਆਂ ਲਈ ਸਨਮਾਨ ਹੈ
ਸਭ ਤੋਂ ਉੱਚਾ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ – ਰਾਸ਼ਟਰਪਤੀ ਨਿਕੋਸ, ਮੈਂ ਤੁਹਾਡਾ, ਸਾਈਪ੍ਰਸ ਦੀ ਸਰਕਾਰ ਅਤੇ ਸਾਈਪ੍ਰਸ ਦੇ ਲੋਕਾਂ ਦਾ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ III ਲਈ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਨਰਿੰਦਰ ਮੋਦੀ ਲਈ ਸਨਮਾਨ ਨਹੀਂ ਹੈ, ਸਗੋਂ 140 ਕਰੋੜ ਭਾਰਤੀਆਂ ਲਈ ਸਨਮਾਨ ਹੈ। ਇਹ ਉਨ੍ਹਾਂ ਦੀਆਂ ਇੱਛਾਵਾਂ ਅਤੇ ਸਮਰੱਥਾਵਾਂ ਲਈ ਸਨਮਾਨ ਹੈ। ਇਹ ਸਾਡੀ ਸੰਸਕ੍ਰਿਤੀ, ਭਾਈਚਾਰੇ ਅਤੇ ਵਸੁਧੈਵ ਕੁਟੁੰਬਕਮ ਦੀ ਵਿਚਾਰਧਾਰਾ ਲਈ ਸਨਮਾਨ ਹੈ। ਮੈਂ ਸਾਰੇ ਭਾਰਤੀਆਂ ਵੱਲੋਂ ਬਹੁਤ ਨਿਮਰਤਾ ਨਾਲ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ। ਇਹ ਪੁਰਸਕਾਰ ਸ਼ਾਂਤੀ, ਸੁਰੱਖਿਆ, ਖੇਤਰੀ ਅਖੰਡਤਾ ਅਤੇ ਸਾਡੇ ਲੋਕਾਂ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ।

20 ਤੋਂ ਵੱਧ ਦੇਸ਼ਾਂ ਨੇ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ
ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਤੱਕ 20 ਤੋਂ ਵੱਧ ਦੇਸ਼ਾਂ ਨੇ ਸਨਮਾਨਿਤ ਕੀਤਾ ਹੈ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਦਿ ਗ੍ਰੈਂਡ ਕਮਾਂਡਰ ਆਫ਼ ਦ ਆਰਡਰ ਆਫ਼ ਦ ਸਟਾਰ ਐਂਡ ਕੀ ਆਫ਼ ਦ ਹਿੰਦ ਮਹਾਂਸਾਗਰ’ ਨਾਲ ਸਨਮਾਨਿਤ ਕੀਤਾ। ਸ਼੍ਰੀਲੰਕਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਸਨਮਾਨ’ ਨਾਲ ਸਨਮਾਨਿਤ ਕੀਤਾ। ਕੁਵੈਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਉੱਚੇ ਨਾਗਰਿਕ ਸਨਮਾਨ ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ।

ਗੁਆਨਾ ਅਤੇ ਬਾਰਬਾਡੋਸ ਨੇ ਉਨ੍ਹਾਂ ਨੂੰ ਆਪਣੇ ਸਭ ਤੋਂ ਉੱਚੇ ਨਾਗਰਿਕ ਸਨਮਾਨ ‘ਦਿ ਆਰਡਰ ਆਫ਼ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ। ਡੋਮਿ ਨਿਕਾ ਸਰਕਾਰ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਉੱਚੇ ਸਨਮਾਨ ‘ਦਿ ਆਰਡਰ ਆਫ਼ ਗਾਜ਼ੀ ਅਮੀਰ ਅਮਾਨਉੱਲਾ ਖਾਨ’ ਨਾਲ ਸਨਮਾਨਿਤ ਕੀਤਾ ਹੈ। ਉਸ ਸਮੇਂ ਦੀ ਅਫਗਾਨਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਆਰਡਰ ਆਫ਼ ਗਾਜ਼ੀ ਅਮੀਰ ਅਮਾਨਉੱਲਾ ਖਾਨ ਨਾਲ ਸਨਮਾਨਿਤ ਕੀਤਾ ਸੀ। ਫਲਸਤੀਨੀ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗ੍ਰੈਂਡ ਕਾਲਰ ਆਫ਼ ਦ ਸਟੇਟ ਆਫ਼ ਫਲਸਤੀਨ ਨਾਲ ਸਨਮਾਨਿਤ ਕੀਤਾ ਹੈ। ਸੰਯੁਕਤ ਰਾਸ਼ਟਰ ਦੁਆਰਾ ਮੋਦੀ ਨੂੰ ਸੰਯੁਕਤ ਰਾਸ਼ਟਰ ਚੈਂਪੀਅਨ ਆਫ਼ ਦ ਅਰਥ ਪੁਰਸਕਾਰ ਦਿੱਤਾ ਗਿਆ ਸੀ।

ਰੂਸ ਅਤੇ ਫਰਾਂਸ ਨੇ ਵੀ ਕੀਤਾ ਸਰਵਉੱਚ ਸਨਮਾਨ ਨਾਲ ਸਨਮਾਨਿਤ
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀ.ਸੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਰਡਰ ਆਫ਼ ਦ ਨੀਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੁਆਰਾ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰੂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰਵਉੱਚ ਸਨਮਾਨ, ਆਰਡਰ ਆਫ਼ ਸੇਂਟ ਐਂਡਰਿਊ ਦ ਅਪੋਸਟਲ ਨਾਲ ਸਨਮਾਨਿਤ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments