Homeਪੰਜਾਬਪਾੜੇ ਜਾ ਰਹੇ ਆਸ਼ੂ ਦੇ ਪੋਸਟਰ, ਭੜਕੇ ਰਾਣਾ ਗੁਰਜੀਤ ਸਿੰਘ

ਪਾੜੇ ਜਾ ਰਹੇ ਆਸ਼ੂ ਦੇ ਪੋਸਟਰ, ਭੜਕੇ ਰਾਣਾ ਗੁਰਜੀਤ ਸਿੰਘ

ਲੁਧਿਆਣਾ : ਕਾਂਗਰਸੀ ਵਿਧਾਇਕ ਅਤੇ ਹਲਕਾ ਪੱਛਮੀ ਉਪ ਚੋਣ ਦੇ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਆਪਣੀ ਹਾਰ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੇ ਡਰਾਉਣ-ਧਮਕਾਉਣ ਅਤੇ ਤਾਨਾਸ਼ਾਹੀ ਦਾ ਸਹਾਰਾ ਲਿਆ ਹੈ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ, ਸਰਕਾਰੀ ਅਧਿਕਾਰੀ ਭਾਰਤ ਭੂਸ਼ਣ ਆਸ਼ੂ ਦੇ ਪੋਸਟਰ, ਫਲੈਕਸ ਅਤੇ ਵੱਡੇ ਹੋਰਡਿੰਗ ਬੋਰਡ ਜ਼ਬਰਦਸਤੀ ਹਟਾ ਰਹੇ ਹਨ। ਇੱਕ ਵੀਡੀਓ ਅਤੇ ਫੋਟੋ ਜਾਰੀ ਕਰਦਿਆਂ ਰਾਣਾ ਨੇ ਕਿਹਾ ਕਿ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਘੁਮਾਰ ਮੰਡੀ ਖੇਤਰ ਦੇ ਹਨ, ਪਰ ਪੱਛਮੀ ਹਲਕੇ ਦੇ ਹਰ ਹਿੱਸੇ ਵਿੱਚ, ਸਰਕਾਰੀ ਅਧਿਕਾਰੀ ਜਾਣਬੁੱਝ ਕੇ ਕਾਂਗਰਸ ਪਾਰਟੀ ਦੇ ਝੰਡੇ ਅਤੇ ਪੋਸਟਰ ਹਟਾ ਰਹੇ ਹਨ ਅਤੇ ਪਾੜ ਰਹੇ ਹਨ। ਪੱਛਮੀ ਹਲਕੇ ਦੇ ਚੋਣ ਪ੍ਰਚਾਰ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਰਕਾਰੀ ਅਧਿਕਾਰੀਆਂ ਦੀ ਇਸ ਤਾਨਾਸ਼ਾਹੀ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਚੋਣ ਜ਼ਾਬਤੇ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਡਿਊਟੀ ਨਿਰਪੱਖਤਾ ਨਾਲ ਨਿਭਾਉਣੀ ਚਾਹੀਦੀ ਹੈ, ਨਾ ਕਿ ਕਿਸੇ ਪਾਰਟੀ ਦੇ ਵਰਕਰ ਬਣ ਕੇ।

ਰਾਣਾ ਗੁਰਜੀਤ ਨੇ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਦ੍ਰਿੜ ਰਹਿਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਜਾਂ ਕੋਈ ਵਿਅਕਤੀ ਜਾਂ ਅਧਿਕਾਰੀ ਨਿੱਜੀ ਤੌਰ ‘ਤੇ ਸਾਡੇ ਪੋਸਟਰ ਜਾਂ ਫਲੈਕਸ ਪਾੜਦਾ ਹੈ, ਤਾਂ ਤੁਰੰਤ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਤੁਰੰਤ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments