ਪੁਣੇ : ਪੁਣੇ ਨੇੜੇ ਅੱਜ ਇਕ ਵੱਡੇ ਹਾਦਸੇ ਵਿੱਚ ਇੰਦਰਾਣੀ ਨਦੀ ਉੱਤੇ ਇਕ ਪੁਲ ਢਹਿ ਗਿਆ, ਜਿਸ ਵਿੱਚ ਡੁੱਬਣ ਨਾਲ 6 ਸੈਲਾਨੀਆਂ ਦੀ ਮੌਤ ਹੋ ਗਈ। ਇਹ ਘਟਨਾ ਕੁੰਡਮਾਲਾ ਵਿੱਚ ਵਾਪਰੀ, ਜੋ ਕਿ ਮਾਨਸੂਨ ਦੌਰਾਨ ਇਕ ਬਹੁਤ ਮਸ਼ਹੂਰ ਸੈਰ-ਸਪਾਟਾ ਸਥਾਨ ਹੈ।
ਹਾਦਸੇ ਸਮੇਂ ਪੁਲ ‘ਤੇ ਲਗਭਗ 15 ਤੋਂ 20 ਲੋਕ ਮੌਜੂਦ ਸਨ। ਪੁਲ ਢਹਿਦੇ ਹੀ ਸਾਰੇ ਲੋਕ ਹੇਠਾਂ ਤੇਜ਼ ਵਹਾਅ ਵਾਲੀ ਨਦੀ ਵਿੱਚ ਡਿੱਗ ਗਏ ਅਤੇ ਵਹਿ ਗਏ। ਹੁਣ ਤੱਕ 8 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ, ਦੋ ਔਰਤਾਂ ਅਜੇ ਵੀ ਪੁਲ ਦੇ ਹੇਠਾਂ ਫਸੀਆਂ ਹੋਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਆਫ਼ਤ ਰਾਹਤ ਬਲ ਅਤੇ ਐਨ.ਡੀ.ਆਰ.ਐਫ. ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਹਾਦਸਾ ਪੁਣੇ ਦੇ ਪੇਂਡੂ ਖੇਤਰ ਦੇ ਮਾਵਲ ਵਿੱਚ ਹੋਇਆ। ਇਸ ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਅਤੇ ਮੌਸਮ ਵਿਭਾਗ ਨੇ ਪੁਣੇ ਅਤੇ ਪਿੰਪਰੀ-ਚਿੰਚਵਾੜ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਦੀ ਮੁਰੰਮਤ 4-5 ਸਾਲ ਪਹਿਲਾਂ ਕੀਤੀ ਗਈ ਸੀ, ਪਰ ਇਸਦੀ ਮਜ਼ਬੂਤੀ ਬਾਰੇ ਪਹਿਲਾਂ ਹੀ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਸਨ। ਇਸ ਦੇ ਬਾਵਜੂਦ, ਬਹੁਤ ਸਾਰੇ ਸੈਲਾਨੀ ਇਸ ਖ਼ਤਰੇ ਤੋਂ ਅਣਜਾਣ ਸਨ।