Homeਪੰਜਾਬਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ‘ਚ ਕੀਤਾ ਇਤਿਹਾਸਕ ਬਦਲਾਅ ਦਾ...

ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ‘ਚ ਕੀਤਾ ਇਤਿਹਾਸਕ ਬਦਲਾਅ ਦਾ ਐਲਾਨ

ਪੰਜਾਬ : ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਇਤਿਹਾਸਕ ਬਦਲਾਅ ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਆਮ ਯਾਤਰੀਆਂ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਬੁਕਿੰਗ ਸਹੂਲਤ ਪ੍ਰਦਾਨ ਕਰਨਾ ਹੈ, ਨਾਲ ਹੀ ਟਿਕਟ ਦਲਾਲਾਂ ਅਤੇ ਧੋਖਾਧੜੀ ‘ਤੇ ਸਖ਼ਤ ਨਜ਼ਰ ਰੱਖਣਾ ਹੈ। ਪਠਾਨਕੋਟ ਰੇਲਵੇ ਕਮਰਸ਼ੀਅਲ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਬਦਲਾਅ ਰੇਲਵੇ ਮੰਤਰਾਲੇ ਦੁਆਰਾ ਜਾਰੀ ਵਪਾਰਕ ਸਰਕੂਲਰ ਨੰਬਰ 08/2025 ਦੇ ਤਹਿਤ ਦੇਸ਼ ਭਰ ਵਿੱਚ ਦੋ ਪੜਾਵਾਂ ਵਿੱਚ ਲਾਗੂ ਕੀਤੇ ਜਾਣਗੇ।

ਪਹਿਲਾ ਪੜਾਅ: 1 ਜੁਲਾਈ, 2025 ਤੋਂ ਲਾਗੂ

IRCTC ਵੈੱਬਸਾਈਟ ਜਾਂ ਮੋਬਾਈਲ ਐਪ ਤੋਂ ਤਤਕਾਲ ਟਿਕਟਾਂ ਬੁੱਕ ਕਰਨ ਲਈ ਆਧਾਰ ਪ੍ਰਮਾਣੀਕਰਨ ਨੂੰ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਹਰੇਕ ਉਪਭੋਗਤਾ ਦਾ ਖਾਤਾ ਆਧਾਰ ਨੰਬਰ ਨਾਲ ਲੰਿਕ ਹੋਣਾ ਚਾਹੀਦਾ ਹੈ। ਇਸ ਨਾਲ ਬੋਟਸ ਅਤੇ ਜਾਅਲੀ ਆਈਡੀ ਨਾਲ ਟਿਕਟ ਬੁਕਿੰਗ ਦੀ ਸੰਭਾਵਨਾ ਖਤਮ ਹੋ ਜਾਵੇਗੀ।

ਦੂਜਾ ਪੜਾਅ: 15 ਜੁਲਾਈ, 2025 ਤੋਂ ਲਾਗੂ:

ਹੁਣ ਬੁਕਿੰਗ ਦੇ ਸਮੇਂ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਭੇਜਿਆ ਜਾਵੇਗਾ, ਜਿਸ ਵਿੱਚ ਦਾਖਲ ਹੋਣਾ ਲਾਜ਼ਮੀ ਹੋਵੇਗਾ। ਇਸ ਦੋ-ਪੜਾਅ ਪ੍ਰਮਾਣਿਕਤਾ ਨਾਲ, ਸਿਰਫ਼ ਪ੍ਰਮਾਣਿਤ ਵਿਅਕਤੀ ਹੀ ਟਿਕਟਾਂ ਬੁੱਕ ਕਰ ਸਕੇਗਾ।

ਏਜੰਟਾਂ ਲਈ ਵੀ ਸਖ਼ਤ ਸ਼ਰਤਾਂ:

15 ਜੁਲਾਈ ਤੋਂ, ਅਧਿਕਾਰਤ ਏਜੰਟਾਂ ਅਤੇ ਆਈ.ਆਰ.ਸੀ.ਟੀ.ਸੀ ਏਜੰਟਾਂ ਲਈ ਤਤਕਾਲ ਟਿਕਟਾਂ ਬੁੱਕ ਕਰਦੇ ਸਮੇਂ ਯਾਤਰੀ ਦੇ ਰਜਿਸਟਰਡ ਮੋਬਾਈਲ ‘ਤੇ ਪ੍ਰਾਪਤ ੌਠਫ ਸਿਸਟਮ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਇਸ ਨਾਲ ਦਲਾਲਾਂ ਲਈ ਟਿਕਟਾਂ ਦੀ ਅਣਅਧਿਕਾਰਤ ਬੁਕਿੰਗ ਅਸੰਭਵ ਹੋ ਜਾਵੇਗੀ। ਰੇਲਵੇ ਪ੍ਰਸ਼ਾਸਨ ਦੇ ਇਸ ਕਦਮ ਨੂੰ ਯਾਤਰੀਆਂ ਦੀ ਸਹੂਲਤ ਅਤੇ ਪਾਰਦਰਸ਼ਤਾ ਦੀ ਦਿਸ਼ਾ ਵਿੱਚ ਇੱਕ ਵੱਡਾ ਸੁਧਾਰ ਮੰਨਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments