Sports News : ਮੇਜਰ ਲੀਗ ਕ੍ਰਿਕਟ 2025 ਦੀ ਸ਼ੁਰੂਆਤ ਤੋਂ ਪਹਿਲਾਂ, ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਲੀਗ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ, ਹੁਣ ਉਹ ਇਸ ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ। ਉਨ੍ਹਾਂ ਨੂੰ ਐਮ.ਆਈ ਨਿਊਯਾਰਕ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਫਰੈਂਚਾਇਜ਼ੀ ਨੇ ਬੀਤੇ ਦਿਨ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ, ਉਨ੍ਹਾਂ ਨੇ ਕੀਰੋਨ ਪੋਲਾਰਡ ਦੀ ਜਗ੍ਹਾ ਨਿਕੋਲਸ ਪੂਰਨ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ।
ਮੇਜਰ ਲੀਗ ਕ੍ਰਿਕਟ 13 ਜੂਨ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿੱਚ 6 ਟੀਮਾਂ ਵਿਚਕਾਰ ਕੁੱਲ 34 ਮੈਚ ਖੇਡੇ ਜਾਣਗੇ। ਇਹ ਇਸ ਲੀਗ ਦਾ ਤੀਜਾ ਐਡੀਸ਼ਨ ਹੈ। ਇਸਦੀ ਸ਼ੁਰੂਆਤ ਤੋਂ ਪਹਿਲਾਂ, ਐਮ.ਆਈ ਨਿਊਯਾਰਕ ਟੀਮ ਨੂੰ ਵੱਡਾ ਝਟਕਾ ਲੱਗਾ। ਰਾਸ਼ਿਦ ਖਾਨ ਨੇ ਆਈ.ਪੀ.ਐਲ ਵਿੱਚ ਫਲਾਪ ਹੋਣ ਤੋਂ ਬਾਅਦ ਐਮ.ਪੀ.ਐਲ ਤੋਂ ਹਟਣ ਦਾ ਫ਼ੈਸਲਾ ਕੀਤਾ।