Homeਪੰਜਾਬਨੀਲੇ ਕਾਰਡ ਨੂੰ ਲੈ ਕੇ ਇੱਕ ਵੱਡੀ ਰਾਹਤ ਵਾਲੀ ਖ਼ਬਰ ਆਈ ਸਾਹਮਣੇ

ਨੀਲੇ ਕਾਰਡ ਨੂੰ ਲੈ ਕੇ ਇੱਕ ਵੱਡੀ ਰਾਹਤ ਵਾਲੀ ਖ਼ਬਰ ਆਈ ਸਾਹਮਣੇ

ਅੰਮ੍ਰਿਤਸਰ : ਪੰਜਾਬ ਵਿੱਚ ਨੀਲੇ ਕਾਰਡ (ਰਾਸ਼ਨ ਕਾਰਡ) ਨੂੰ ਲੈ ਕੇ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਲੱਖਾਂ ਪੰਜਾਬੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਕੱਟੇ ਗਏ ਲੋਕਾਂ ਦੇ ਨੀਲੇ ਕਾਰਡ ਹੁਣ ਦੁਬਾਰਾ ਸਰਗਰਮ ਹੋ ਗਏ ਹਨ ਅਤੇ ਲੋਕ ਹੁਣ ਰਾਸ਼ਨ ਡਿਪੂਆਂ ਤੋਂ ਆਸਾਨੀ ਨਾਲ ਰਾਸ਼ਨ ਲੈ ਸਕਦੇ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤੀ।

ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ‘ਜਮਾਬੰਦੀ ਪੋਰਟਲ’ ਲਾਂਚ ਕਰਦੇ ਹੋਏ ਉਪਰੋਕਤ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਕੁਝ ਲੋਕਾਂ ਨੇ ਕੋਈ ਧੋਖਾਧੜੀ ਕਰਕੇ ਲੱਖਾਂ ਨੀਲੇ ਕਾਰਡ ਕੱਟੇ ਸਨ। ਪਰ ਹੁਣ ਸਾਰੇ ਨੀਲੇ ਕਾਰਡ ਦੁਬਾਰਾ ਲਿੰਕ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਇੱਕ ਪੱਤਰ ਭੇਜਿਆ ਜਾਵੇਗਾ ਜਿਨ੍ਹਾਂ ਦੇ ਕਾਰਡ ਲਿੰਕ ਹਨ ਅਤੇ ਉਸ ਤੋਂ ਬਾਅਦ ਉਹ ਰਾਸ਼ਨ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨੂੰ ਸਰਕਾਰੀ ਦਫ਼ਤਰਾਂ ਵਿੱਚ ਭੱਜਣ ਦੀ ਲੋੜ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਸਾਨ ਜਮ੍ਹਾਂਬੰਦੀ ਪੋਰਟਲ’ ਦੀ ਸ਼ੁਰੂਆਤ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਆਮ ਆਦਮੀ ਕੰਮ ਲਈ ਤਹਿਸੀਲਦਾਰ ਜਾਂ ਪਟਵਾਰੀ ਕੋਲ ਜਾਂਦਾ ਹੈ ਤਾਂ ਉਸਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਕਈ ਵਾਰ ਪੈਸੇ ਦੇਣ ਦੇ ਬਾਵਜੂਦ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਕੰਮ ਕੀਤਾ ਹੈ ਉਹ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।

ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਲੋਕ ਘਰ ਬੈਠੇ ਹੀ ਆਪਣਾ ਡੀਡ ਲਿਖ ਸਕਣਗੇ। ਇਹ ਪ੍ਰਕਿਰਿਆ ਇੰਨੀ ਆਸਾਨ ਹੋ ਗਈ ਹੈ ਕਿ ਇੱਕ ਆਮ ਆਦਮੀ ਵੀ ਘਰ ਬੈਠੇ ਹੀ ਆਸਾਨੀ ਨਾਲ ਰਜਿਸਟਰੀ ਕਰਵਾ ਸਕਦਾ ਹੈ। ਪਹਿਲਾਂ ਜਿਸ ਕੰਮ ਵਿੱਚ ਮਹੀਨੇ ਲੱਗਦੇ ਸਨ, ਹੁਣ ਉਹ ਰਜਿਸਟਰੀ ਸਿਰਫ਼ 20 ਮਿੰਟਾਂ ਵਿੱਚ ਮਿਲ ਜਾਵੇਗੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 19,000 ਕਿਲੋਮੀਟਰ ਲੰਬੀਆਂ ਪੇਂਡੂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਇੰਨੇ ਵੱਡੇ ਪੱਧਰ ‘ਤੇ ਸੜਕਾਂ ਕਦੇ ਨਹੀਂ ਬਣੀਆਂ। ਸੜਕ ਦੀ ਗੁਣਵੱਤਾ ਵੀ ਸ਼ਾਨਦਾਰ ਹੋਵੇਗੀ ਅਤੇ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਠੇਕੇਦਾਰ ਨੂੰ 5 ਸਾਲਾਂ ਦੀ ਗਰੰਟੀ ਦੇਣੀ ਪਵੇਗੀ। ਜੇਕਰ ਸੜਕ ਟੁੱਟ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ, ਤਾਂ ਠੇਕੇਦਾਰ ਨੂੰ ਇਸਦੀ ਮੁਫ਼ਤ ਮੁਰੰਮਤ ਕਰਨੀ ਪਵੇਗੀ। ਇਸ ਨਾਲ ਹੁਣ ਠੇਕੇਦਾਰ ਵੀ ਬਿਹਤਰ ਕੰਮ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments