Homeਦੇਸ਼ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਨੂੰ ਕਾਂਗਰਸ ਪਾਰਟੀ ਤੋਂ 6 ਸਾਲਾਂ ਲਈ...

ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਨੂੰ ਕਾਂਗਰਸ ਪਾਰਟੀ ਤੋਂ 6 ਸਾਲਾਂ ਲਈ ਕੱਢਿਆ ਗਿਆ ਬਾਹਰ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਛੋਟੇ ਭਰਾ ਅਤੇ ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਨੂੰ ਕਾਂਗਰਸ ਪਾਰਟੀ ਤੋਂ 6 ਸਾਲਾਂ ਲਈ ਕੱਢ ਦਿੱਤਾ ਗਿਆ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਇਹ ਫ਼ੈਸਲਾ ਲਕਸ਼ਮਣ ਸਿੰਘ ਦੇ ਪਾਰਟੀ ਵਿਰੋਧੀ ਬਿਆਨਾਂ ਕਾਰਨ ਲਿਆ।

ਕੀ ਸੀ ਮਾਮਲਾ ?
ਹਾਲ ਹੀ ਵਿੱਚ, ਲਕਸ਼ਮਣ ਸਿੰਘ ਨੇ ਕੁਝ ਵਿਵਾਦਪੂਰਨ ਬਿਆਨ ਦਿੱਤੇ ਸਨ, ਜਿਸ ਵਿੱਚ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂਆਂ ਰਾਹੁਲ ਗਾਂਧੀ, ਰਾਬਰਟ ਵਾਡਰਾ ਅਤੇ ਉਮਰ ਅਬਦੁੱਲਾ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਪਾਰਟੀ ਆਗੂ ਸੋਚ-ਸਮਝ ਕੇ ਨਹੀਂ ਬੋਲਦੇ, ਤਾਂ ਉਨ੍ਹਾਂ ਨੂੰ ਚੋਣਾਂ ਵਿੱਚ ਨੁਕਸਾਨ ਭੁਗਤਣਾ ਪਵੇਗਾ। ਉਨ੍ਹਾਂ ਰਾਬਰਟ ਵਾਡਰਾ ਬਾਰੇ ਵੀ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ‘ਤੇ ਅੱਤਵਾਦੀਆਂ ਨਾਲ ਮੁਲਾਕਾਤ ਕਰਨ ਦਾ ਦੋਸ਼ ਲਗਾਇਆ।

ਪਾਰਟੀ ਤੋਂ ਕੱਢੇ ਜਾਣ ‘ਤੇ ਕੀ ਬੋਲੇ ਲਕਸ਼ਮਣ ਸਿੰਘ ?
ਪਾਰਟੀ ਵਿਰੁੱਧ ਬੋਲਦੇ ਹੋਏ ਲਕਸ਼ਮਣ ਸਿੰਘ ਨੇ ਕਿਹਾ ਸੀ, “ਜੇਕਰ ਪਾਰਟੀ ਨੇ ਮੈਨੂੰ ਕੱਢਣਾ ਹੈ, ਤਾਂ ਅੱਜ ਹੀ ਕੱਢ ਦੇਵੇ।” ਹੁਣ ਕਾਂਗਰਸ ਨੇ ਉਨ੍ਹਾਂ ਦੀ ਚੁਣੌਤੀ ਨੂੰ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ।

ਕੌਣ ਹਨ ਲਕਸ਼ਮਣ ਸਿੰਘ ?
ਲਕਸ਼ਮਣ ਸਿੰਘ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਦੇ ਛੋਟੇ ਭਰਾ ਹਨ। ਉਹ ਮੱਧ ਪ੍ਰਦੇਸ਼ ਤੋਂ 5 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। ਇਕ ਸਮੇਂ ਉਨ੍ਹਾਂ ਨੂੰ ਰਾਜ ਦੀ ਰਾਜਨੀਤੀ ਵਿੱਚ ਇਕ ਸਰਗਰਮ ਅਤੇ ਪ੍ਰਭਾਵਸ਼ਾਲੀ ਚਿਹਰਾ ਮੰਨਿਆ ਜਾਂਦਾ ਸੀ, ਪਰ ਹਾਲ ਹੀ ਦੇ ਸਾਲਾਂ ਵਿੱਚ ਪਾਰਟੀ ਵਿੱਚ ਉਨ੍ਹਾਂ ਦੀ ਗਤੀਵਿਧੀ ਘੱਟ ਗਈ ਸੀ।

ਬਰਖਾਸਤਗੀ ਦਾ ਕਾਰਨ
ਕਾਂਗਰਸ ਨੇ ਸਪੱਸ਼ਟ ਕੀਤਾ ਹੈ ਕਿ ਲਕਸ਼ਮਣ ਸਿੰਘ ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਸੀਨੀਅਰ ਨੇਤਾਵਾਂ ਵਿਰੁੱਧ ਖੁੱਲ੍ਹ ਕੇ ਬਿਆਨ ਦਿੱਤੇ। ਇਸ ਨਾਲ ਪਾਰਟੀ ਦੀ ਛਵੀ ਅਤੇ ਏਕਤਾ ਪ੍ਰਭਾਵਿਤ ਹੋਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments