Homeਮਨੋਰੰਜਨਫਿਲਮ 'ਅਖੰਡਾ 2' ਇਸ ਦਿਨ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਫਿਲਮ ‘ਅਖੰਡਾ 2’ ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਮੁੰਬਈ : ਨੰਦਾਮੁਰੀ ਬਾਲਕ੍ਰਿਸ਼ਨ ਅਤੇ ਬਲਾਕਬਸਟਰ ਨਿਰਦੇਸ਼ਕ ਬੋਯਾਪਤੀ ਸ਼੍ਰੀਨੂ ਆਪਣੀ ਚੌਥੀ ਵੱਡੀ ਫਿਲਮ ‘ਅਖੰਡਾ 2: ਤਾਂਡਵਮ’ ਲਈ ਇਕ ਵਾਰ ਫਿਰ ਇਕੱਠੇ ਹੋਏ ਹਨ। ਇਹ ਫਿਲਮ ਹਿੱਟ ‘ਅਖੰਡਾ’ ਦਾ ਸੀਕਵਲ ਹੈ ਅਤੇ ਇਸ ਵਿੱਚ ਹੋਰ ਵੀ ਐਕਸ਼ਨ ਡਰਾਮਾ ਹੋਵੇਗਾ। ਇਸ ਵਿੱਚ ਕੁਝ ਅਧਿਆਤਮਿਕ ਤੱਤ ਦੇ ਨਾਲ-ਨਾਲ ਧਮਾਕੇਦਾਰ ਐਕਸ਼ਨ ਦ੍ਰਿਸ਼ ਵੀ ਹੋਣਗੇ। ਇਹ ਰਾਮ ਆਚਾਰੀਆ ਅਤੇ ਗੋਪੀਚੰਦ ਆਚਾਰੀਆ ਦੇ ਮਸ਼ਹੂਰ 14 ਰੀਲਜ਼ ਪਲੱਸ ਬੈਨਰ ਦੁਆਰਾ ਨਿਰਮਿਤ ਹੈ ਅਤੇ ਐਮ. ਤੇਜਸਵਿਨੀ ਨੰਦਾਮੁਰੀ ਦੁਆਰਾ ਪੇਸ਼ ਕੀਤਾ ਗਿਆ ਹੈ। ਨਿਰਮਾਤਾਵਾਂ ਨੇ ਬਾਲਕ੍ਰਿਸ਼ਨ ਦੇ ਜਨਮਦਿਨ ‘ਤੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਅਤੇ ਇਹ ਸੱਚਮੁੱਚ ਕਿਸੇ ਵੀ ਹੀਰੋ ਨੂੰ ਉਨ੍ਹਾਂ ਦੀ ਟੀਮ ਤੋਂ ਮਿਲਣ ਵਾਲਾ ਸਭ ਤੋਂ ਵਧੀਆ ਤੋਹਫ਼ਾ ਹੈ।

ਟੀਜ਼ਰ ਵਿੱਚ ਬਾਲਕ੍ਰਿਸ਼ਨ ਦਾ ਸ਼ਾਨਦਾਰ ਲੁੱਕ ਸਭ ਤੋਂ ਵੱਧ ਧਿਆਨ ਖਿੱਚ ਰਿਹਾ ਹੈ। ਇਹ ਲੁੱਕ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਢੁੱਕਦਾ ਹੈ, ਜੋ ਕਿ ਤਾਕਤ ਅਤੇ ਬ੍ਰਹਮਤਾ ਦਾ ਇਕ ਸ਼ਾਨਦਾਰ ਸੁਮੇਲ ਹੈ। ਬੋਯਾਪਤੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਬਾਲਕ੍ਰਿਸ਼ਨ ਨੂੰ ਕਿਸੇ ਹੋਰ ਨਾਲੋਂ ਜ਼ਿਆਦਾ ਸਮਝਦੇ ਹਨ। ਬਾਲਕ੍ਰਿਸ਼ਨ ਦਾ ਸੁਹਜ ਉਨ੍ਹਾਂ ਦੁਆਰਾ ਦਿੱਤੇ ਗਏ ਪਹਿਲੇ ਲੁੱਕ ਅਤੇ ਟੀਜ਼ਰ ਨਾਲ ਵਧਿਆ ਹੈ। ਤ੍ਰਿਸ਼ੂਲ ਨਾਲ ਨੰਦੀ ਦੀਆਂ ਤਸਵੀਰਾਂ ਅਤੇ ਬਰਫ਼ ਨਾਲ ਢਕੇ ਕੈਲਾਸ਼ ਪਰਬਤ ਇੰਨੇ ਸੁੰਦਰ ਹਨ ਕਿ ਉਨ੍ਹਾਂ ਤੋਂ ਅੱਖਾਂ ਹਟਾਉਣਾ ਮੁਸ਼ਕਲ ਹੈ। ਇਹ ਦਰਸਾਉਂਦਾ ਹੈ ਕਿ ਫਿਲਮ ਦੇ ਕਿਰਦਾਰ ਅਤੇ ਕਹਾਣੀ ‘ਤੇ ਕਿੰਨੀ ਖੋਜ ਕੀਤੀ ਗਈ ਹੈ। ਬਾਲਕ੍ਰਿਸ਼ਨ ਦੀਆਂ ਹਰਕਤਾਂ ਵਿੱਚ ਵੀ ਇਕ ਸ਼ਾਹੀ ਸ਼ੈਲੀ ਹੈ ਜੋ ਵਿਜ਼ੂਅਲ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਂਦੀ ਹੈ।

ਜੋ ਦ੍ਰਿਸ਼ ਹਨ, ਜਿੱਥੇ ਉਹ ਗੁੰਡਿਆਂ ਨੂੰ ਹਵਾ ਵਿੱਚ ਸੁੱਟ ਰਹੇ ਹਨ ਅਤੇ ਤ੍ਰਿਸ਼ੂਲ ਦਾ ਨੇਕ ਸ਼ਾਟ ,ਉਹ ਦਿਮਾਗ ਹਿਲਾ ਦੇਣ ਵਾਲੇ ਹਨ। ਐਕਸ਼ਨ ਕੋਰੀਓਗ੍ਰਾਫਰ ਰਾਮ-ਲਕਸ਼ਮਣ ਨੇ ਬਾਲਕ੍ਰਿਸ਼ਨ ਦੀ ਜਨਤਕ ਅਪੀਲ ਨੂੰ ਬਹੁਤ ਵਧੀਆ ਢੰਗ ਨਾਲ ਵਰਤਿਆ ਹੈ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਵੀ ਹਮੇਸ਼ਾ ਵਾਂਗ ਸ਼ਕਤੀਸ਼ਾਲੀ ਹੈ। ਥਮਨ ਦਾ ਬੈਕਗ੍ਰਾਊਂਡ ਸੰਗੀਤ ਸ਼ਾਨਦਾਰ ਹੈ, ਜੋ ਬਾਲਕ੍ਰਿਸ਼ਨ ਦੀ ਮੌਜੂਦਗੀ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਾ ਹੈ। ਬਾਲਕ੍ਰਿਸ਼ਨ ਦੀਆਂ ਫਿਲਮਾਂ ਲਈ ਸੰਗੀਤ ਬਣਾਉਣ ਵਿੱਚ ਥਮਨ ਤਾਂ ਜਿਵੇਭ ਕਿਸੇ ਦੂਜੀ ਹੀ ਦੁਨੀਆ ਵਿੱਚ ਚਲੇ ਜਾਂਦੇ ਹਨ।

14 ਰੀਲਜ਼ ਪਲੱਸ ਦੇ ਨਿਰਮਾਣ ਮੁੱਲ ਵੀ ਉੱਚ ਪੱਧਰੀ ਹਨ, ਜਿਸ ਨਾਲ ਪੂਰੀ ਫਿਲਮ ਬਹੁਤ ਜ਼ਬਰਦਸਤ ਅਤੇ ਸ਼ਾਨਦਾਰ ਦਿਖਾਈ ਦਿੰਦੀ ਹੈ। ਇਹ ਟੀਜ਼ਰ ਅਜਿਹਾ ਹੈ ਕਿ ਟੀਮ ਦੀ ਸਮਰਪਣ ਅਤੇ ਮਿਹਨਤ ਹਰ ਫਰੇਮ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੈ। ਇਸ ਵੇਲੇ ਫਿਲਮ ਜਾਰਜੀਆ ਦੀਆਂ ਸੁੰਦਰ ਥਾਵਾਂ ‘ਤੇ ਸ਼ੂਟ ਕੀਤੀ ਜਾ ਰਹੀ ਹੈ, ਜਿੱਥੇ ਇਕ ਬਹੁਤ ਵਧੀਆ ਦ੍ਰਿਸ਼ ਸ਼ੂਟ ਕੀਤਾ ਜਾ ਰਿਹਾ ਹੈ। ਨਿਰਮਾਤਾ ਵਾਅਦਾ ਕਰਦੇ ਹਨ ਕਿ ਇਹ ਫਿਲਮ 25 ਸਤੰਬਰ ਤੋਂ ਦੁਸਹਿਰੇ ਦੇ ਵਿਸ਼ੇਸ਼ ਦਿਨ ਵਜੋਂ ਸਿਨੇਮਾਘਰਾਂ ਵਿੱਚ ‘ਤਾਂਡਵ’ ਮਚਾ ਦੇਵੇਗੀ। ਫਿਲਮ ਦਾ ਬ੍ਰਹਮ ਅੰਦਾਜ਼ ਪੂਰੇ ਦੇਸ਼ ਦੇ ਦਰਸ਼ਕਾਂ ਨੂੰ ਜ਼ਰੂਰ ਆਕਰਸ਼ਿਤ ਕਰੇਗਾ। ਇਸ ਟੀਜ਼ਰ ਨੇ ਤਾਂ ਇਹ ਜਾਦੂ ਪਹਿਲਾਂ ਹੀ ਕਰ ਦਿੱਤਾ ਹੈ ।

ਆਦਿ ਪਿਨੀਸੇਟੀ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਹਨ, ਜੋ ਅਖੰਡ ਦੇ ਸਾਹਮਣੇ ਬੁਰਾਈ ਦਾ ਚਿਹਰਾ ਹੋਵੇਗਾ। ਸੰਯੁਕਤਾ ਮੈਨਨ ਇਸ ਵੱਡੇ ਸੀਕਵਲ ਵਿੱਚ ਨਾਇਕਾ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਬਹੁਤ ਵੱਡੇ ਪੈਮਾਨੇ ‘ਤੇ ਅਤੇ ਵੱਧ ਬਜਟ ਨਾਲ ਬਣਾਈ ਜਾ ਰਹੀ ਹੈ। ਫਿਲਮ ਵਿੱਚ ਤਜਰਬੇਕਾਰ ਟੈਕਨੀਸ਼ੀਅਨਾਂ ਦੀ ਇਕ ਪ੍ਰਤਿਭਾਸ਼ਾਲੀ ਟੀਮ ਹੈ, ਜਿਸ ਵਿੱਚ ਸੰਗੀਤਕਾਰ ਐਸ. ਥਮਨ, ਸਿਨੇਮੈਟੋਗ੍ਰਾਫਰ ਸੀ. ਰਾਮਪ੍ਰਸਾਦ, ਸੰਪਾਦਕ ਤੰਮੀਰਾਜੂ ਅਤੇ ਕਲਾ ਨਿਰਦੇਸ਼ਕ ਏ.ਐਸ. ਪ੍ਰਕਾਸ਼ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments