Homeਸੰਸਾਰਮਸ਼ਹੂਰ Tik-Tok ਸਟਾਰ ਸਨਾ ਯੂਸੁਫ ਦਾ ਗੋਲੀ ਮਾਰ ਕੇ ਕੀਤਾ ਕਤਲ ,...

ਮਸ਼ਹੂਰ Tik-Tok ਸਟਾਰ ਸਨਾ ਯੂਸੁਫ ਦਾ ਗੋਲੀ ਮਾਰ ਕੇ ਕੀਤਾ ਕਤਲ , ਘਰ ‘ਚ ਮਹਿਮਾਨ ਬਣ ਦਾਖਲ ਹੋਇਆ ਹਮਲਾਵਰ

ਇਸਲਾਮਾਬਾਦ : ਇਸਲਾਮਾਬਾਦ ‘ਚ 17 ਸਾਲ ਦੀ ਮਸ਼ਹੂਰ ਟਿਕ-ਟੋਕ ਸਟਾਰ ਸਨਾ ਯੂਸੁਫ ਦਾ ਬੀਤੇ ਦਿਨੀ ਉਸ ਦੇ ਘਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੁੰਬਲ ਥਾਣਾ ਖੇਤਰ ‘ਚ ਵਾਪਰੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸਨਾ ਨੂੰ ਨੇੜਿਓਂ ਗੋਲੀ ਮਾਰੀ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।

ਕੁਝ ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਘਰ ਵਿਚ ਮਹਿਮਾਨ ਬਣ ਕੇ ਆਇਆ ਸੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਬਾਅਦ ਉੱਥੋਂ ਭੱਜ ਗਿਆ। ਇਹ ਹੱਤਿਆ ਦੇਸ਼ ਭਰ ‘ਚ ਸੋਸ਼ਲ ਮੀਡੀਆ ਉੱਤੇ ਗੁੱਸੇ ਅਤੇ ਦੁਖ ਦੀ ਲਹਿਰ ਨੂੰ ਜਨਮ ਦੇ ਰਹੀ ਹੈ। ਸਨਾ ਦੇ ਪ੍ਰਸ਼ੰਸਕ ਨਿਆਂ ਦੀ ਮੰਗ ਕਰ ਰਹੇ ਹਨ।

ਮੈਡੀਕਲ ਜਾਂਚ

ਸਨਾ ਯੂਸੁਫ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (PIMS) ‘ਚ ਭੇਜਿਆ ਗਿਆ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments