Home ਦੇਸ਼ ਗੋਦਾਮ ‘ਚ ਸੀ.ਐਨ.ਜੀ. ਗੈਸ ਸਿਲੰਡਰ ਫਟਣ ਕਾਰਨ ਹੋਏ ਵੱਡੇ ਧਮਾਕੇ ‘ਚ ਤਿੰਨ...

ਗੋਦਾਮ ‘ਚ ਸੀ.ਐਨ.ਜੀ. ਗੈਸ ਸਿਲੰਡਰ ਫਟਣ ਕਾਰਨ ਹੋਏ ਵੱਡੇ ਧਮਾਕੇ ‘ਚ ਤਿੰਨ ਭਰਾਵਾਂ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਝੁਲਸੇ

0

ਨਵੀਂ ਦਿੱਲੀ : ਦਿੱਲੀ ਦੇ ਸੁੰਦਰ ਨਗਰੀ ਇਲਾਕੇ ਵਿੱਚ ਬੀਤੇ ਦਿਨ ਇਕ ਦੁਖਦਾਈ ਘਟਨਾ ਵਾਪਰੀ। ਇਕ ਗੋਦਾਮ ਵਿੱਚ ਸੀ.ਐਨ.ਜੀ. ਗੈਸ ਸਿਲੰਡਰ ਫਟਣ ਕਾਰਨ ਹੋਏ ਇਕ ਵੱਡੇ ਧਮਾਕੇ ਵਿੱਚ ਤਿੰਨ ਭਰਾਵਾਂ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਕਿਬ ਅਤੇ ਅੱਬਾਸ ਨਾਮ ਦੇ ਦੋ ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਕਾਰਨ ਈਦ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੀ ਖੁਸ਼ੀ ਸੋਗ ਵਿੱਚ ਬਦਲ ਗਈ।

ਧਮਾਕਾ ਅਤੇ ਉਸ ਤੋਂ ਬਾਅਦ ਦਾ ਦ੍ਰਿਸ਼
ਜਾਣਕਾਰੀ ਅਨੁਸਾਰ, ਇਹ ਦਰਦਨਾਕ ਧਮਾਕਾ ਸ਼ਾਮ 4:10 ਵਜੇ ਦੇ ਕਰੀਬ ਹੋਇਆ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਲੋਕਾਂ ਨੂੰ ਇੰਝ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਹਾਦਸੇ ਸਮੇਂ ਤਿੰਨੋਂ ਬੱਚੇ ਗਲੀ ਵਿੱਚ ਖੇਡ ਰਹੇ ਸਨ, ਜਦੋਂ ਅਚਾਨਕ ਇਹ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਬੱਚਿਆਂ ਦੇ ਪਾਏ ਹੋਏ ਕੱਪੜੇ ਵੀ ਸੜ ਗਏ। ਹਾਦਸੇ ਵਿੱਚ ਸੜ ਗਏ ਚਾਰ ਲੋਕਾਂ ਨੂੰ ਤੁਰੰਤ ਜੀ.ਟੀ.ਬੀ. ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਾਕਿਬ ਅਤੇ ਅੱਬਾਸ ਨੂੰ ਬਚਾਇਆ ਨਹੀਂ ਜਾ ਸਕਿਆ। ਤੀਜੇ ਬੱਚੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਪ੍ਰਸ਼ਾਸਨ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਧਮਾਕੇ ਦੇ ਕਾਰਨਾਂ ਅਤੇ ਜ਼ਿੰਮੇਵਾਰੀਆਂ ਦਾ ਪਤਾ ਲਗਾਇਆ ਜਾ ਸਕੇ।

ਮਾਂ ਦਾ ਦਰਦ ਅਤੇ ਪਰਿਵਾਰ ਦਾ ਸੋਗ
ਜੀ.ਟੀ.ਬੀ. ਹਸਪਤਾਲ ਦੀ ਐਮਰਜੈਂਸੀ ਵਿੱਚ, ਬੱਚਿਆਂ ਦੀ ਮਾਂ ਸ਼ਬਾਨਾ ਦਾ ਰੋ-ਰੋ ਕੇ ਬੁਰਾ ਹਾਲ ਹੈ । ਉਸਦੇ ਹੰਝੂ ਨਹੀਂ ਰੁਕ ਰਹੇ ਨਨ। ਉਸਦੇ ਨਾਲ ਬੈਠੀਆਂ ਔਰਤਾਂ ਉਸਨੂੰ ਦਿਲਾਸਾ ਦੇ ਰਹੀਆਂ ਹਨ, ਪਰ ਸ਼ਬਾਨਾ ਸਿਰਫ਼ ਆਪਣੇ ਬੱਚਿਆਂ ਨੂੰ ਬਚਾਉਣ ਲਈ ਬੇਨਤੀ ਕਰ ਰਹੀ ਸੀ। ਸ਼ਬਾਨਾ ਨੇ ਰੋਂਦਿਆਂ ਕਿਹਾ, “ਮੈਂ ਸ਼ਾਮ ਨੂੰ ਈਦ ਲਈ ਬੱਚਿਆਂ ਲਈ ਨਵੇਂ ਕੱਪੜੇ ਖਰੀਦਣ ਲਈ ਸ਼ਨੀ ਬਾਜ਼ਾਰ ਜਾ ਰਹੀ ਸੀ। ਕੀ ਹੋਇਆ ਹੈ?” ਉਹ ਬੱਚਿਆਂ ਦੀ ਪੜ੍ਹਾਈ ਲਈ ਅਨੂਪਸ਼ਹਿਰ ਤੋਂ ਆਪਣੇ ਪਤੀ ਨਾਲ ਇੱਥੇ ਆਈ ਸੀ। ਉਸਦੇ ਬੱਚੇ ਓ-ਬਲਾਕ ਦੇ ਕਾਰਪੋਰੇਸ਼ਨ ਸਕੂਲ ਵਿੱਚ ਜਾਂਦੇ ਹਨ।

ਸ਼ਬਾਨਾ ਨੇ ਕਿਹਾ, “ਮੈਂ ਸੋਚਿਆ ਸੀ ਕਿ ਜਦੋਂ ਬੱਚੇ ਖੇਡ ਕੇ ਹਟਣਗੇੇ, ਮੈਂ ਉਨ੍ਹਾਂ ਨੂੰ ਸ਼ਨੀ ਬਾਜ਼ਾਰ ਲੈ ਜਾਵਾਂਗੀ। ਇਸ ਤੋਂ ਪਹਿਲਾਂ ਕਿ ਮੈਂ ਅਜਿਹਾ ਕਰ ਸਕਾਂ, ਹਾਦਸਾ ਹੋ ਗਿਆ। ਧਮਾਕੇ ਤੋਂ ਬਾਅਦ ਜਦੋਂ ਉਹ ਘਰੋਂ ਬਾਹਰ ਆਈ, ਤਾਂ ਉਸਦੇ ਬੱਚੇ ਸੜਕ ‘ਤੇ ਜ਼ਖਮੀ ਪਏ ਸਨ ਅਤੇ ਉਨ੍ਹਾਂ ਦੇ ਸਰੀਰ ‘ਤੇ ਕੱਪੜੇ ਨਹੀਂ ਸਨ। ਬੱਚਿਆਂ ਦੇ ਨਾਨਾ ਨਈਮ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ, “ਜਿਸ ਵਿਅਕਤੀ ਦੀ ਲਾਪਰਵਾਹੀ ਨੇ ਇਹ ਹਾਦਸਾ ਕੀਤਾ ਹੈ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ।”

NO COMMENTS

LEAVE A REPLY

Please enter your comment!
Please enter your name here

Exit mobile version